ਸੁਨਾਮ ਵਿੱਚ ਪ੍ਰੈੱਸ ਕਲੱਬ ਲਈ ਇਮਾਰਤ ਬਣਾਉਣ ਦੀ ਮੰਗ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ. 29 ਦਸੰਬਰ
ਜਰਨਲਿਸਟਸ ਐਸੋਸੀਏਸ਼ਨ ਦੀ ਇੱਕ ਮੀਟਿੰਗ ਸੀਨੀਅਰ ਪੱਤਰਕਾਰ ਯਸ਼ਪਾਲ ਮੰਗਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੱਤਰਕਾਰ ਭਾਈਚਾਰੇ ਵੱਲੋਂ ਮਰਹੂਮ ਡਾ. ਮਨਮੋਹਨ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਮੀਟਿੰਗ ਦੌਰਾਨ ਹਾਜ਼ਰੀਨ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਕਿ ਸੁਨਾਮ ਦੇ ਸਮੂਹ ਪੱਤਰਕਾਰ ਭਾਈਚਾਰੇ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਕਾਮਨ ਪ੍ਰੈੱਸ ਕਲੱਬ ਦੀ ਇਮਾਰਤ ਸ਼ਹਿਰ ਦੇ ਕਿਸੇ ਢੁੱਕਵੇਂ ਸਥਾਨ ’ਤੇ ਬਣਾਈ ਜਾਵੇ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਾਮਨ ਪ੍ਰੈੱਸ ਕਲੱਬ ਭਵਨ ਦੀ ਮੰਗ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮਿਲਿਆ ਜਾਵੇਗਾ। ਇਸ ਮੌਕੇ ਜਗਦੀਸ਼ ਅਰੋੜਾ, ਕਿਰਪਾਲ ਸਿੰਘ ਸੰਧੇ, ਹਰਚੰਦ ਸਿੰਘ ਭੁੱਲਰ, ਰਾਕੇਸ਼ ਗਾਗੀ, ਸਰਬਜੀਤ ਸਿੰਘ ਧਾਲੀਵਾਲ, ਰਾਕੇਸ਼ ਸ਼ਰਮਾ, ਰਾਉਵਰਿੰਦਰ ਸਿੰਘ ਮਠਾੜੂ, ਮਲਕੀਤ ਸਿੰਘ ਜੰਮੂ, ਰਾਜੀਵ ਸਿੰਗਲਾ, ਅਜੇ ਜਿੰਦਲ, ਅਨਿਲ ਕਾਦੀਆਂ, ਯਾਦਵਿੰਦਰ ਸਿੰਘ ਲਾਲੀ, ਟਿੰਕਾ ਆਨੰਦ, ਮੋਹਨ ਸ਼ਰਮਾ ਤੇ ਖੁਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ।