ਸੁਖਨਾ ਚੋਅ ’ਤੇ ਜਲਦੀ ਉਸਾਰਿਆ ਜਾਵੇਗਾ ਪੁਲ
05:37 AM May 14, 2025 IST
ਆਤਿਸ਼ ਗੁਪਤਾ
ਚੰਡੀਗੜ੍ਹ, 13 ਮਈ
ਮੌਨਸੂਨ ਦੀ ਆਮਦ ’ਤੇ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾਂ ਹੀ ਤਿਆਰੀ ਖਿੱਚ ਦਿੱਤੀ ਹੈ। ਯੂਟੀ ਪ੍ਰਸ਼ਾਸਨ ਵੱਲੋਂ ਸੈਕਟਰ-26 ਵਿੱਚ ਸਥਿਤ ਬਾਪੂ ਧਾਮ ਕਲੋਨੀ ਦੇ ਨਜ਼ਦੀਕ ਸੁਖਨਾ ਚੋਅ ’ਤੇ ਪੁਲ ਦੀ ਉਸਾਰੀ ਕੀਤੀ ਜਾਵੇਗੀ। ਇਹ ਪੁਲ ਚੰਡੀਗੜ੍ਹ ਤੇ ਪੰਚਕੂਲਾ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ। ਯੂਟੀ ਦੇ ਇੰਜਨੀਅਰਿੰਗ ਵਿਭਾਗ ਨੇ ਪੁਲ ਦੀ ਉਸਾਰੀ ਲਈ ਇਕ ਸਲਾਹਕਾਰ ਨੂੰ ਨਿਯੁਕਤ ਕੀਤਾ ਸੀ ਅਤੇ ਸਲਾਹਕਾਰ ਨੇ ਪੁਲ ਦੇ ਡਿਜ਼ਾਈਨ ਬਾਰੇ ਪੂਰੀ ਰਿਪੋਰਟ ਵਿਭਾਗ ਨੂੰ ਸੌਂਪ ਦਿੱਤੀ ਹੈ। ਇਸ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਵਿਭਾਗ ਵੱਲੋਂ ਟੈਂਡਰ ਜਾਰੀ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਸੁਖਨਾ ਚੋਅ ’ਤੇ ਬਣਿਆ ਇਹ ਪੁਲ ਚੰਡੀਗੜ੍ਹ ਨੂੰ ਪੰਚਕੂਲਾ ਨਾਲ ਜੋੜਦਾ ਹੈ।
Advertisement
Advertisement