For the best experience, open
https://m.punjabitribuneonline.com
on your mobile browser.
Advertisement

ਸੀਪੀਐੱਮ ਵੱਲੋਂ ਡੀਐੱਸਪੀ ਦਫ਼ਤਰ ਅੱਗੇ ਮੁਜ਼ਾਹਰਾ

06:36 AM Dec 21, 2024 IST
ਸੀਪੀਐੱਮ ਵੱਲੋਂ ਡੀਐੱਸਪੀ ਦਫ਼ਤਰ ਅੱਗੇ ਮੁਜ਼ਾਹਰਾ
Advertisement

ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 20 ਦਸੰਬਰ

Advertisement

ਸੀਪੀਐੱਮ ਦੀ ਸਥਾਨਕ ਇਕਾਈ ਵੱਲੋਂ ਇਲਾਕੇ ਵਿੱਚ ਖਣਨ ਮਾਫੀਆ, ਭ੍ਰਿਸ਼ਟਾਚਾਰ ਅਤੇ ਅਮਨ-ਕਾਨੂੰਨ ਦੀ ਵਿਗੜੀ ਹਾਲਤ ਖ਼ਿਲਾਫ਼ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਅੱਜ ਇੱਥੇ ਡੀਐਸਪੀ ਗੜ੍ਹਸ਼ੰਕਰ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀਆਂ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਅਤੇ ਸੂਬਾ ਸਕੱਤਰੇਤ ਮੈਂਬਰ ਗੁਰਨੇਕ ਸਿੰਘ ਭੱਜਲ ਤੇ ਸੂਬਾ ਕਮੇਟੀ ਮੈਬਰ ਅਤੇ ਤਹਿਸੀਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ ਨੇ ਕਿਹਾ ਕਿ ਸਥਾਨਕ ਇਲਾਕਾ ਇਸ ਵੇਲੇ ਕਥਿਤ ਖਣਨ ਮਾਫੀਆ ਦਾ ਗੜ੍ਹ ਬਣ ਚੁੱਕਿਆ ਹੈ, ਖੇਤਰਾਂ ਦੇ ਪਿੰਡਾਂ ਵਿੱਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਅਤੇ ਸਰਕਾਰੀ ਅਦਾਰਿਆਂ ਵਿੱਚ ਭ੍ਰਿਸ਼ਟਾਚਾਰ ਵੱਧਦਾ ਜਾ ਰਿਹਾ ਹੈ ਪਰ ਪ੍ਰਸ਼ਾਸਨ ਇਸ ਪਾਸੇ ਅੱਖਾਂ ਬੰਦ ਕਰੀ ਬੈਠਾ ਹੈ। ਬੁਲਾਰਿਆਂ ਨੇ ਕਿਹਾ ਕਿ ਇਲਾਕੇ ਦੇ ਸ਼ਿਵਾਲਕ ਪਹਾੜਾਂ ਵਿੱਚ ਕੁਦਰਤੀ ਵਿਰਾਸਤ ਨੂੰ ਜੰਗਲ ਮਾਫੀਆ ਵੱਲੋਂ ਸ਼ਰ੍ਹੇਆਮ ਚੁੱਕਿਆ ਜਾ ਰਿਹਾ ਪਰ ਇਸ ਪਾਸੇ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ। ਓਵਰਲੋਡਿਡ ਟਿੱਪਰਾਂ ਨਾਲ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਅਤੇ ਸਥਾਨਕ ਨੰਗਲ ਰੋਡ ’ਤੇ ਪਿਛਲੇ ਮਹੀਨਿਆਂ ਦੌਰਾਨ ਕਰੀਬ 19 ਮੌਤਾਂ ਪਿੱਛੇ ਕਾਰਨ ਖਣਨ ਸਮੱਗਰੀ ਨਾਲ ਭਰੇ ਟਿੱਪਰ ਰਹੇ ਹਨ। ਹੋਰ ਬੁਲਾਰਿਆਂ ਅੱਛਰ ਸਿੰਘ, ਨੀਲਮ ਬੱਡੋਆਣ, ਸੁਰਿੰਦਰ ਕੌਰ ਚੁੰਬਰ, ਹਰਭਜਨ ਅਟਵਾਲ ਆਦਿ ਨੇ ਇਲਾਕੇ ਵਿੱਚ ਲੁੱਟ ਖੋਹ ਅਤੇ ਕਤਲ ਦੀਆਂ ਹੋਈਆਂ ਵਾਰਦਾਤਾਂ ਬਾਰੇ ਪੁਲੀਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਪੁਲੀਸ ਥਾਣਿਆਂ ਵਿੱਚ ਨਫਰੀ ਦੀ ਘਾਟ ਹੈ ਪਰ ਸੱਤਾਧਾਰੀ ਲੀਡਰ ਪੁਲੀਸ ਮੁਲਾਜ਼ਮਾਂ ਦੀ ਵੱਡੀ ਗਿਣਤੀ ਲੈ ਕੇ ਵਿਚਰ ਰਹੇ ਹਨ। ਇਸ ਮੌਕੇ ਆਗੂਆਂ ਵੱਲੋਂ ਡੀਐੱਸਪੀ ਗੜ੍ਹਸ਼ੰਕਰ ਨੂੰ ਡੀਜੀਪੀ ਪੰਜਾਬ ਦੇ ਨਾਮ ਉਕਤ ਮੰਗਾਂ ਸਬੰਧੀ ਪੱਤਰ ਵੀ ਸੌਂਪਿਆ ਗਿਆ।

Advertisement

Advertisement
Author Image

Advertisement