ਸੀਐੱਸਸੀ ਸੈਂਟਰ ਸੰਚਾਲਕ ਦੀ ਗੋਲੀ ਮਾਰ ਕੇ ਹੱਤਿਆ
05:36 AM Apr 06, 2025 IST
ਪੱਤਰ ਪ੍ਰੇਰਕ
ਟੋਹਾਣਾ, 5 ਅਪਰੈਲ
ਪਿੰਡ ਠੁਈਆਂ ਵਿੱਚ ਬੀਤੀ ਸ਼ਾਮ ਨੂੰ ਸੀਐੱਸਸੀ ਸੈਂਟਰ ਸੰਚਾਲਕ ਪ੍ਰਦੀਪ ਕੁਮਾਰ (35) ਨੂੰ ਅਣਪਛਾਤੇ ਗਰੋਹ ਦੇ ਚਾਰ ਮੈਂਬਰਾਂ ਨੇ ਸੈਂਟਰ ਵਿੱਚ ਦਾਖਲ ਹੋ ਕੇ ਗੋਲੀ ਮਾਰ ਦਿੱਤੀ। ਪ੍ਰਦੀਪ ਤੇ ਉਸ ਦਾ ਸਹਿਯੋਗੀ ਲੈਪਟਾਪ ’ਤੇ ਕੰਮ ਕਰ ਰਹੇ ਸੀ ਕਿ ਤਿੰਨ ਨੌਜਵਾਨ ਸੈਂਟਰ ਵਿੱਚ ਦਾਖਲ ਹੋਏ ਤੇ ਇੱਕ ਮੋਟਰਸਾਈਕਲ ’ਤੇ ਬੈਠਾ ਰਿਹਾ। ਇਕ ਲੁਟੇਰੇ ਨੇ ਪ੍ਰਦੀਪ ਨੂੰ ਕਿਹਾ ਕਿ ਉਸ ਦੇ ਖਾਤੇ ਵਿੱਚੋਂ 30 ਹਜ਼ਾਰ ਰੁਪਏ ਕਢਵਾ ਦਿੱਤੇ ਜਾਣ ਤਾਂ ਉਸ ਨੇ ਅਧਾਰ ਕਾਰਡ ਦੀ ਮੰਗ ਕਰਨ ’ਤੇ ਤਕਰਾਰ ਹੋ ਗਈ। ਲੁਟੇਰੇ ਨੇ ਉਸ ਦਾ ਲੈਪਟਾਪ ਚੁੱਕ ਲਿਆ ਤੇ ਪਿੱਛੇ ਖੜ੍ਹੇ ਦੂਜੇ ਨੌਜਵਾਨ ਨੇ ਗੋਲੀ ਮਾਰ ਦਿੱਤੀ ਜੋ ਪ੍ਰਦੀਪ ਦੇ ਲੱਗੀ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਨੂੰ ਨੇੜੇ ਦੇ ਭੱਠੂਮੰਡੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਪਿੰਡ ਵਾਸੀਆਂ ਮੁਤਾਬਕ ਨੇੜੇ ਪੈਂਦੀ ਰਾਜਸਥਾਨ ਦੀ ਹੱਦ ਵੱਲ ਲੁਟੇਰੇ ਫ਼ਰਾਰ ਹੋਏ ਹਨ।
Advertisement
Advertisement