ਸਿਹਤ ਜਾਂਚ ਕੈਂਪ ਲਾਇਆ
04:09 AM Dec 22, 2024 IST
ਭੁੱਚੋ ਮੰਡੀ: ਸ੍ਰੀ ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਵਿੱਚ ਨੈਣ ਜੋਤੀ ਚੈਰੀਟੇਬਲ ਸੁਸਾਇਟੀ ਦੁਆਰਾ ਚੱਲ ਰਹੇ ਸ੍ਰੀ ਰਾਮ ਸਰੂਪ ਜਿੰਦਲ ਮੈਮੋਰੀਅਲ ਚੈਰੀਟੇਬਲ ਅੱਖਾਂ ਦੇ ਹਸਪਤਾਲ ਵਿੱਚ ਡਾ: ਸਵਤੰਤਰ ਗੁਪਤਾ ਨੇ 149 ਮਰੀਜ਼ਾਂ ਦੀ ਜਾਂਚ ਕੀਤੀ ਅਤੇ 9 ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਰਵਾਏ। ਮਹਿੰਦਰ ਮੁਕੇਸ਼ ਬਾਂਸਲ ਚੈਰੀਟੇਬਲ ਦੰਦਾਂ ਦੇ ਹਸਪਤਾਲ ਵਿੱਚ ਡਾ: ਅੰਸ਼ੂ ਗਰਗ (ਐਮਡੀਐਸ) ਨੇ 26 ਮਰੀਜ਼ਾਂ ਦਾ ਇਲਾਜ ਕੀਤਾ ਅਤੇ ਵਿਜੈ ਲਕਸ਼ਮੀ ਚੈਰੀਟੇਬਲ ਔਰਤ ਰੋਗ ਹਸਪਤਾਲ ਵਿੱਚ ਡਾ: ਸ਼ਾਇਨਾ ਕਾਂਸਲ ਨੇ 9 ਮਰੀਜ਼ਾਂ ਦੀ ਜਾਂਚ ਕੀਤੀ। ਸਾਰੇ ਹਸਪਤਾਲਾਂ ਵਿੱਚ ਦਵਾਈ ਮੁਫ਼ਤ ਦਿੱਤੀ ਗਈ। ਸੁਸਾਇਟੀ ਦੇ ਪ੍ਰਧਾਨ ਮਦਨ ਗੋਪਾਲ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਦਰ ਦੇ ਸੰਸਥਾਪਕ ਜੋਗਿੰਦਰ ਪਾਲ ਅਤੇ ਚੇਅਰਮੈਨ ਪਵਨ ਬਾਂਸਲ ਨੇ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਛਿੰਨਮਸਤਿਕਾ ਨਾਰੀ ਸ਼ਕਤੀ ਨੇ ਸਹਿਯੋਗ ਦਿੱਤਾ। - ਪੱਤਰ ਪ੍ਰੇਰਕ
Advertisement
Advertisement