ਸਿਹਤ ਖੇਤਰ ਲਈ ਪਿਛਲੇ ਸਾਲ ਨਾਲੋਂ ਘੱਟ ਅਲਾਟਮੈਂਟ ’ਤੇ ਚਿੰਤਾ ਪ੍ਰਗਟਾਈ
07:20 AM Mar 27, 2025 IST
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਦੇ ਪ੍ਰਧਾਨ ਡਾ. ਅਰੁਣ ਮਿੱਤਰਾ ਅਤੇ ਡਾ. ਇੰਦਰਵੀਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਸਿਹਤ ਸਬੰਧੀ ਰੱਖੇ ਬਜਟ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ 2.36 ਲੱਖ ਕਰੋੜ ਰੁਪਏ ਦੇ ਕੁੱਲ ਬਜਟ ਵਿੱਚੋਂ ਸਿਹਤ ਲਈ 5598 ਕਰੋੜ ਰੁਪਏ ਦੀ ਅਲਾਟਮੈਂਟ ਮਜ਼ਾਕ ਹੈ। ਇਹ ਕੁੱਲ ਬਜਟ ਦਾ ਸਿਰਫ 2.37 ਫ਼ੀਸਦ ਬਣਦਾ ਹੈ। ਇਹ ਪਿਛਲੇ ਸਾਲ ਦੇ ਬਜਟ ਤੋਂ ਵੀ ਘੱਟ ਹੈ ਜੋ ਕੁੱਲ 204914 ਕਰੋੜ ਰੁਪਏ ਵਿੱਚੋਂ 5264 ਕਰੋੜ ਰੁਪਏ ਸੀ ਜੋ ਕੁੱਲ ਬਜਟ ਦਾ 2.5 ਫ਼ੀਸਦ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਰਾਜ ਵਿੱਚ ਲੋਕਾਂ ਦੀ ਸਿਹਤ ਨੂੰ ਕਿਵੇਂ ਬਿਹਤਰ ਬਣਾਏਗੀ। ਮੁੱਖ ਮੰਤਰੀ ਦੀ ਸਿਹਤ ਲਈ ਇਸ ਘੱਟ ਅਲਾਟਮੈਂਟ ਨਾਲ ਸੂਬੇ ਦੇ ਸਾਰੇ 65 ਲੱਖ ਪਰਿਵਾਰਾਂ ਲਈ ਸਿਹਤ ਬੀਮਾ ਜਨਤਕ ਬਣਾਉਣ ਦੀ ਯੋਜਨਾ ਸੁਪਨਾ ਹੀ ਰਹਿ ਜਾਵੇਗੀ।
Advertisement
Advertisement