ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਹਿਤ ਸੰਵਾਦ: ‘ਉਨ੍ਹਾਂ ਦਿਨਾਂ ਵਿਚ’ ਪੁਸਤਕ ਉੱਤੇ ਚਰਚਾ

04:49 AM May 10, 2025 IST
featuredImage featuredImage
ਖੋਜਾਰਥੀਆਂ ਦੀ ਹੌਂਸਲਾ-ਅਫ਼ਜ਼ਾਈ ਕਰਦੇ ਹੋਏ ਪ੍ਰੋ. ਕੁਲਵੀਰ ਗੋਜਰਾ ਤੇ ਹੋਰ। -ਫੋਟੋ: ਕੁਲਦੀਪ ਸਿੰਘ

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਈ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸਾਹਿਤ ਸੰਵਾਦ ਲੜੀ ਤਹਿਤ ਗੁਰਬਚਨ ਦੀ ਵਾਰਤਕ ਪੁਸਤਕ ‘ਉਨ੍ਹਾਂ ਦਿਨਾਂ ਵਿਚ’ ਉੱਤੇ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਵਿੱਚ ਕੋਆਰਡੀਨੇਟਰ ਡਾ. ਨਛੱਤਰ ਸਿੰਘ ਨੇ ਗੁਰਬਚਨ ਦੇ ਸਵੈ ਬਿਰਤਾਂਤ ‘ਉਨ੍ਹਾਂ ਦਿਨਾਂ ਵਿਚ’ ਨਾਲ ਵਿਸਤਾਰ ਸਹਿਤ ਜਾਣ-ਪਛਾਣ ਕਰਵਾਈ। ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਕਿਹਾ ਅਗਲੇ ਅਕਾਦਮਿਕ ਸੈਸ਼ਨ ਵਿੱਚ ਸਾਹਿਤ ਸੰਵਾਦ ਇੱਕ ਨਵੇਂ ਰੂਪ ਸਾਹਮਣੇ ਆਏਗਾ। ਪੁਸਤਕ ਚਰਚਾ ਤੋਂ ਇਲਾਵਾ ਸਾਹਿਤ ਸਿਧਾਂਤ ਤੇ ਪ੍ਰਮੁੱਖ ਚਿੰਤਕਾਂ ਨੂੰ ਕੇਂਦਰ ਵਿੱਚ ਰੱਖ ਕੇ ਪ੍ਰੋਗਰਾਮ ਉਲੀਕੇ ਜਾਣਗੇ। ਚਰਚਾ ਅਧੀਨ ਪੁਸਤਕ ਬਾਰੇ ਤਿੰਨ ਖੋਜਾਰਥੀਆਂ ਨੇ ਖੋਜ-ਪੱਤਰ ਪੇਸ਼ ਕੀਤੇ। ਨੰਦਨੀ ਨੇ ਖੋਜ-ਪੱਤਰ ਵਿੱਚ ਕਿਹਾ ਇਹ ਪੁਸਤਕ ਪੜ੍ਹ ਕੇ ਪਤਾ ਲੱਗਦਾ ਹੈ ਕਿ ਮਨੁੱਖੀ ਸ਼ਖ਼ਸੀਅਤ ਦੀ ਘਾੜਤ ਵਿੱਚ ਘਰ ਦੀ ਕਿੰਨੀ ਵੱਡੀ ਭੂਮਿਕਾ ਹੁੰਦੀ ਹੈ। ਲੇਖਕ ਨੇ ਆਪਣੇ ਜੀਵਨ ਸਫ਼ਰ ਦੇ ਨਾਲ ਨਾਲ ਅੰਮ੍ਰਿਤਸਰ ਤੇ ਮੁੰਬਈ ਵਰਗੇ ਸ਼ਹਿਰਾਂ ਦਾ ਬੜੀ ਬਾਰੀਕੀ ਨਾਲ ਵਰਨਣ ਕੀਤਾ। ਕਰਮਜੀਤ ਕੌਰ ਨੇ ਖੋਜ-ਪੱਤਰ ਪੇਸ਼ ਕਰਦਿਆਂ ਕਿਹਾ ਕਿ ਇਹ ਲਿਖਤ ਇੱਕ ਸਫ਼ਰਨਾਮੇ ਵਰਗੀ ਹੈ ਜਿਸ ਵਿੱਚ ਲੇਖਕ ਸਵੈ ਦੇ ਨਾਲ ਸ਼ਹਿਰਾਂ ਤੇ ਆਲੇ ਦੁਆਲੇ ਨੂੰ ਵੀ ਬਾਰੀਕੀ ਨਾਲ ਚਿਤਰਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਏ ਖੋਜਾਰਥੀ ਗੁਰਜੰਟ ਸਿੰਘ ਨੇ ਆਪਣੇ ਖੋਜ-ਪੱਤਰ ਵਿੱਚ ਪੁਸਤਕ ਦੇ ਰੂਪਾਕਾਰ ਦੀ ਗੱਲ ਕਰਦਿਆਂ ਕਿਹਾ ਕਿ ਗੁਰਬਚਨ ਇਸ ਸਵੈ ਬਿਰਤਾਂਤ ਰਾਹੀਂ ਉਸ ਸਭ ਕਾਸੇ ਦੇ ਅਰਥ ਲੱਭਣਾ ਚਾਹੁੰਦਾ ਜੋ ਵੀ ਉਸ ਨੇ ਜੀਵਿਆ ਹੈ। ਖੋਜਾਰਥੀ ਸੰਦੀਪ ਸਿੰਘ ਨੇ ਟਿੱਪਣੀ ਕਰਦਿਆਂ ਕਿਹਾ ਕਿ ਗੁਰਬਚਨ ਜਿਉਣ ਦੇ ਬਣੇ ਹੋਏ ਸਾਂਚਿਆ ਨੂੰ ਆਲੋਚਨਾਤਮਕ ਹੋ ਕੇ ਦੇਖਦਾ ਹੈ। ਹਰਕੰਵਲ ਸਿੰਘ ਨੇ ਕਿਹਾ ਕਿ ਗੁਰਬਚਨ ਚੀਜ਼ਾਂ ਵਿੱਚ ਰਹਿੰਦਿਆਂ ਹੋਇਆਂ ਵੀ ਉਨ੍ਹਾਂ ਤੋਂ ਮੁਕਤ ਹੋ ਜਾਣਾ ਚਾਹੁੰਦਾ ਹੈ, ਜਿਸ ਦੇ ਕਾਰਨ ਉਸ ਦੇ ਪਰਿਵਾਰ ਦੀ ਬਣਤਰ ’ਚੋਂ ਲੱਭੇ ਜਾ ਸਕਦੇ ਹਨ। ਪਵਨਬੀਰ ਸਿੰਘ ਨੇ ਟਿੱਪਣੀ ਕਰਦਿਆਂ ਕਿਹਾ ਕਿ ਗੁਰਬਚਨ ਇਸ ਸਵੈ ਬਿਰਤਾਂਤ ਰਾਹੀਂ ਦੱਸਣਾ ਚਾਹੁੰਦਾ ਹੈ ਕਿ ‘ਮੇਰਾ ਹੋਣਾ ਕੀ ਹੈ’। ਲਵਪ੍ਰੀਤ ਸਿੰਘ ਨੇ ਕਿਹਾ ਕਿ ਘਰ ਤੋਂ ਟੁੱਟ ਕੇ ਵੀ ਨਹੀਂ ਟੁੱਟਦਾ ਤੇ ਇਹ ਦਵੰਦ ਉਸ ਅੰਦਰ ਲਗਾਤਾਰ ਚਲਦਾ ਹੈ। ਅੰਤ ਵਿਚ ਡਾ. ਯਾਦਵਿੰਦਰ ਸਿੰਘ ਨੇ ਰਸਮੀ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਵਿਭਾਗ ਦੇ ਅਧਿਆਪਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੋਜਾਰਥੀਆਂ ਨੇ ਸ਼ਮੂਲੀਅਤ ਕੀਤੀ।

Advertisement

Advertisement