ਸਾਹਿਤਕਾਰਾਂ ਨੇ ਗੀਤਾਂ ਤੇ ਗਜ਼ਲਾਂ ਨਾਲ ਰੰਗ ਬੰਨ੍ਹਿਆ
05:35 AM Dec 03, 2024 IST
ਪਾਤੜਾਂ: ਪੰਜਾਬੀ ਸਾਹਿਤ ਸਭਾ ਪਾਤੜਾਂ ਦੀ ਮਹੀਨਾਵਾਰ ਮੀਟਿੰਗ ਬੱਤਰਾ ਅਕੈਡਮੀ ਪਾਤੜਾਂ ਦੇ ਵਿਹੜੇ ਵਿੱਚ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਖਾਸਪੁਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪ੍ਰਧਾਨ ਤਰਸੇਮ ਖਾਨਪੁਰੀ, ਗੁਰਨਾਮ ਸਿੰਘ ਚੌਹਾਨ, ਨਿਰਮਲਾ ਗਰਗ, ਗੁਰਚਰਨ ਸਿੰਘ ਧੰਜੂ ਅਤੇ ਅਨੀਤਾ ਅਰੋੜਾ ਨੇ ਸਾਹਿਤ ਦੇ ਵੱਖ-ਵੱਖ ਵਿਸ਼ਿਆਂ ਸੂਫ਼ੀ ਸਾਹਿਤ, ਪੰਜਾਬੀ ਸਾਹਿਤ ਦੇ ਨਾਲ ਗੀਤ, ਗ਼ਜ਼ਲਾਂ ਤੇ ਕਵਿਤਾਵਾਂ ਸੁਣਾ ਕੇ ਖੂਬ ਰੰਗ ਬੰਨ੍ਹਿਆ। ਇਸੇ ਦੌਰਾਨ ਨਵੇਂ ਆਏ ਕਲਮਕਾਰਾਂ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕੀਤੀ ਗਈ। ਸਾਹਿਤਕਾਰ ਰਾਮਫਲ ਰਾਜਲਹੇੜੀ, ਜਗਵਿੰਦਰ ਰਾਜਲਹੇੜੀ, ਫਤਿਹ ਰੰਧਾਵਾ, ਰਣਵਿੰਦਰ ਕਾਕਾ ਹਰੀਗੜ੍ਹ, ਜੋਗਿੰਦਰ ਪਤੰਗਾ, ਕਾਲਾ ਸਿੰਘ, ਹਰਪਾਲ ਸਿੰਘ ਸਨੇਹੀ, ਪ੍ਰਗਟ ਸਿੰਘ, ਗੁਰਦੀਪ ਸਿੰਘ ਆਦਿ ਨੇ ਸਾਹਿਤਕ ਵਨਗੀਆਂ ਨਾਲ ਹਾਜ਼ਰੀ ਲਗਵਾਈ। -ਪੱਤਰ ਪ੍ਰੇਰਕ
Advertisement
Advertisement