ਸਾਬਕਾ ਸੈਨਿਕ ਲੀਗ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦੇ ਸਨਮਾਨ ਦਾ ਫ਼ੈਸਲਾ
05:46 AM Jan 10, 2025 IST
ਪੱਤਰ ਪ੍ਰੇਰਕਸ਼ੇਰਪੁਰ, 9 ਜਨਵਰੀ
Advertisement
ਸਾਬਕਾ ਸੈਨਿਕ ਲੀਗ (ਪੰਜਾਬ-ਚੰਡੀਗੜ੍ਹ) ਦੀ ਬਲਾਕ ਪੱਧਰੀ ਮੀਟਿੰਗ ਸੂਬੇਦਾਰ ਬਲਵੰਤ ਸਿੰਘ ਬਧੇਸ਼ਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜਥੇਬੰਦੀ ਦੇ ਪ੍ਰਧਾਨ ਹਰਜੀਤ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ’ਚ ਹੋਏ ਫੈਸਲੇ ਬਾਰੇ ਜਥੇਬੰਦੀ ਨੇ ਪ੍ਰਧਾਨ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਗਣਤੰਤਰ ਦਿਵਸ ਮੌਕੇ ਬਲਾਕ ਦੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਮੀਟਿੰਗ ਵਿੱਚ ਸੂਬੇਦਾਰ ਜੰਗ ਸਿੰਘ, ਕੈਪਟਨ ਅਵਤਾਰ ਸਿੰਘ ਟਿੱਬਾ, ਸੂਬੇਦਾਰ ਗੁਰਦੀਪ ਸਿੰਘ, ਨਾਇਬ ਸੂਬੇਦਾਰ ਵਿਸ਼ਨੂੰ ਭਗਵਾਨ ਚਾਂਗਲੀ, ਹੌਲਦਾਰ ਪ੍ਰੀਤਮ ਸਿੰਘ ਗਰੇਵਾਲ, ਸੁਖਦੇਵ ਸਿੰਘ ਬਿੰਨੜ ਕਾਲਾਬੂਲਾ, ਕਰਮਜੀਤ ਸਿੰਘ ਘਨੋਰੀ, ਨਾਜਰ ਸਿੰਘ ਸ਼ੇਰਪੁਰ ਸਮੇਤ ਵੱਡੀ ਗਿਣਤੀ ਮੈਂਬਰਾਨ ਹਾਜ਼ਰ ਸਨ।
Advertisement
Advertisement