ਸਾਈਬਰ ਧੋਖਾਧੜੀ ਤੋਂ ਜਾਗਰੂਕ ਕਰਨ ਸਬੰਧੀ ਵਰਕਸ਼ਾਪ
05:16 AM Apr 18, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ , 17 ਅਪਰੈਲ
ਜ਼ਿਲ੍ਹਾ ਪੱਧਰੀ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਰੀਆ ਕੰਨਿਆ ਕਾਲਜ ਵਿਚ ਸਾਈਬਰ ਧੋਖਾਧੜੀ ਜਾਗਰੂਕਤਾ ਤਹਿਤ ਵਰਕਸ਼ਾਪ ਲਾਈ ਗਈ। ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ ਨੂੰ ਡਿਜੀਟਲ ਦੀ ਦੁਨੀਆਂ ਤੋਂ ਸੁਰੱਖਿਅਤ ਰਹਿਣ ਦਾ ਉਪਰਾਲਾ ਕਰਨਾ ਸੀ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਬੁਲਾਰਿਆਂ ਦਾ ਸਵਾਗਤ ਕੀਤਾ। ਮੁੱਖ ਬੁਲਾਰੇ ਅਨੀਤਾ ਤੇ ਸਹਾਇਕ ਪ੍ਰੋ. ਸਰਿਤਾ ਲਾਲਾ ਅਮੀ ਚੰਦ ਕਾਲਜ ਉਗਾਲਾ ਨੇ ਵਿਦਿਆਰਥਣਾਂ ਨੂੰ ਸਾਈਬਰ ਅਪਰਾਧ ਦੇ ਵੱਖ-ਵੱਖ ਢੰਗਾਂ ਸਾਈਬਰ ਬੁਲਿੰਗ, ਫਿਸ਼ਿੰਗ, ਡੇਟਾ ਚੋਰੀ,ਆਨਲਾਈਨ ਫਰਾਡ ਆਦਿ ਜਾਣਕਾਰੀ ਦਿੱਤੀ। ਉਨ੍ਹਾਂ ਇਨ੍ਹਾਂ ਅਪਰਾਧਾਂ ਤੋਂ ਬਚਾਅ ਲਈ ਕਾਨੂੰਨੀ ਉਪਾਆਂ ’ਤੇ ਵੀ ਚਾਨਣਾ ਪਾਇਆ। ਲਾਲ ਅਮੀ ਚੰਦ ਕਾਲਜ ਦੀਆਂ ਵਿਦਿਆਰਥਣਾਂ ਨੇ ਸਾਈਬਰ ਫਰਾਡ ਤੇ ਨਾਟਕ ਦਾ ਮੰਚਨ ਵੀ ਕੀਤਾ। ਵਰਕਸ਼ਾਪ ਵਿੱਚ ਲਗਪਗ 50 ਵਿਦਿਆਰਥਣਾਂ ਨੇ ਹਿੱਸਾ ਲਿਆ।
Advertisement
Advertisement