ਸਾਈਬਰ ਠੱਗੀ ਦੇ ਦੋਸ਼ ਹੇਠ ਨੌਜਵਾਨ ਗ੍ਰਿਫ਼ਤਾਰ
07:10 AM Jan 09, 2025 IST
ਪੱਤਰ ਪ੍ਰੇਰਕਜਗਰਾਉਂ, 8 ਜਨਵਰੀ
Advertisement
ਤੇਲੰਗਾਨਾ ਪੁਲੀਸ ਦੀ ਟੁੱਕੜੀ ਨੇ ਬੀਤੀ ਰਾਤ ਸਾਈਬਰ ਠੱਗੀ ਦੇ ਦੋਸ਼ ਹੇਠ ਇਥੇ ਆਤਮ ਨਗਰ ਵਿੱਚ ਜਗਰਾਉਂ ਪੁਲੀਸ ਨਾਲ ਰਲ ਕੇ ਬੀਐੱਸਐੱਨਐੱਲ ਦਾ ਠੇਕੇਦਾਰ ਦੱਸੇ ਜਾਂਦੇ ਰਾਹੁਲ ਨਾਂ ਦੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਅਨੁਸਾਰ ਉਕਤ ਨੌਜਵਾਲ ਦੇ ਬੈਂਕ ਖਾਤਿਆਂ ਵਿੱਚ ਵੱਡੀ ਰਕਮ ਦੇ ਅਕਲਾ-ਬਦਲੀ ਹੋਈ ਹੈ, ਜਿਸ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹੋਰ ਵੀ ਕਈ ਨਾਂ ਸ਼ਾਮਲ ਹਨ, ਜਿਨ੍ਹਾਂ ਨੇ 15 ਤੋਂ 35 ਫ਼ੀਸਦ ਕਮਿਸ਼ਨ ਲੈਣ ਦੇ ਚੱਕਰ ਵਿੱਚ ਵੱਡੀਆਂ ਰਕਮਾਂ ਆਪਣੇ ਖਾਤਿਆਂ ਵਿੱਚ ਰਖਵਾਈਆਂ ਹਨ। ਇਸ ਕੇਸ ਦੀ ਪੜਤਾਲ ਦੌਰਾਨ ਤੇਲੰਗਾਨਾ ਪੁਲੀਸ ਹੁਣ ਜਗਰਾਉਂ ਪਹੁੰਚੀ ਹੈ। ਜਗਰਾਉਂ ਤੇ ਤੇਲੰਗਾਨਾ ਪੁਲੀਸ ਨੇ ਰਾਹੁਲ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।
Advertisement
Advertisement