ਪੱਤਰ ਪ੍ਰੇਰਕਜਗਰਾਉਂ, 8 ਜਨਵਰੀਤੇਲੰਗਾਨਾ ਪੁਲੀਸ ਦੀ ਟੁੱਕੜੀ ਨੇ ਬੀਤੀ ਰਾਤ ਸਾਈਬਰ ਠੱਗੀ ਦੇ ਦੋਸ਼ ਹੇਠ ਇਥੇ ਆਤਮ ਨਗਰ ਵਿੱਚ ਜਗਰਾਉਂ ਪੁਲੀਸ ਨਾਲ ਰਲ ਕੇ ਬੀਐੱਸਐੱਨਐੱਲ ਦਾ ਠੇਕੇਦਾਰ ਦੱਸੇ ਜਾਂਦੇ ਰਾਹੁਲ ਨਾਂ ਦੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਅਨੁਸਾਰ ਉਕਤ ਨੌਜਵਾਲ ਦੇ ਬੈਂਕ ਖਾਤਿਆਂ ਵਿੱਚ ਵੱਡੀ ਰਕਮ ਦੇ ਅਕਲਾ-ਬਦਲੀ ਹੋਈ ਹੈ, ਜਿਸ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹੋਰ ਵੀ ਕਈ ਨਾਂ ਸ਼ਾਮਲ ਹਨ, ਜਿਨ੍ਹਾਂ ਨੇ 15 ਤੋਂ 35 ਫ਼ੀਸਦ ਕਮਿਸ਼ਨ ਲੈਣ ਦੇ ਚੱਕਰ ਵਿੱਚ ਵੱਡੀਆਂ ਰਕਮਾਂ ਆਪਣੇ ਖਾਤਿਆਂ ਵਿੱਚ ਰਖਵਾਈਆਂ ਹਨ। ਇਸ ਕੇਸ ਦੀ ਪੜਤਾਲ ਦੌਰਾਨ ਤੇਲੰਗਾਨਾ ਪੁਲੀਸ ਹੁਣ ਜਗਰਾਉਂ ਪਹੁੰਚੀ ਹੈ। ਜਗਰਾਉਂ ਤੇ ਤੇਲੰਗਾਨਾ ਪੁਲੀਸ ਨੇ ਰਾਹੁਲ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।