ਸਾਈਕਲ ਯਾਤਰਾ ਕਰਨ ਵਾਲੇ ਦਾ ਸਨਮਾਨ
05:17 AM Jan 04, 2025 IST
ਡੇਰਾਬੱਸੀ: ਨਿਰਪੱਖ ਏਡ ਡੇਰਾਬੱਸੀ ਅਤੇ ਭਾਂਖਰਪੁਰ ਤੋਂ ਸਾਹਿਤਕਾਰ ਗਿਆਨੀ ਧਰਮ ਸਿੰਘ ਵੱਲੋਂ ਅੱਜ ਪੰਜ ਤਖ਼ਤ ਸਾਹਿਬਾਨਾਂ ਦੀ ਸਾਈਕਲ ਯਾਤਰਾ ਕਰਨ ਤੋਂ ਬਾਅਦ ਵਾਪਸ ਪਰਤਣ ’ਤੇ ਬਲਵਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ। ਸਾਹਿਤਕਾਰ ਗਿਆਨੀ ਧਰਮ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਪਿਛਲੇ ਸਾਲ 6 ਨਵੰਬਰ ਨੂੰ ਪੰਜ ਤਖਤ ਸਾਹਿਬਾਨਾਂ ਦੀ ਯਾਤਰਾ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭੀ ਸੀ। ਬਲਵਿੰਦਰ ਸਿੰਘ ਨੇ ਇਹ ਯਾਤਰਾ ਇੱਕ ਮਹੀਨਾ 24 ਦਿਨ ਵਿੱਚ ਪੂਰੀ ਕੀਤੀ। ਬਲਵਿੰਦਰ ਸਿੰਘ 2 ਜਨਵਰੀ ਨੂੰ ਯਾਤਰਾ ਪੂਰੀ ਕਰਕੇ ਘਰ ਪਰਤੇ ਹਨ। ਨਿਰਪੱਖ ਏਡ ਦੇ ਪ੍ਰਧਾਨ ਗੁਰਮੀਤ ਸਿੰਘ ਭਾਂਖਰਪੁਰ ਨੇ ਕਿਹਾ ਕਿ ਬਲਵਿੰਦਰ ਸਿੰਘ ਨੇ ਸਾਈਕਲ ਯਾਤਰਾ ਕਰਕੇ ਪੂਰੇ ਪੁਆਧ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਨਿਰਪੱਖ ਏਡ ਦੇ ਉਪ ਪ੍ਰਧਾਨ ਬਲਜੀਤ ਸਿੰਘ, ਗਗਨਪ੍ਰੀਤ ਸਿੰਘ, ਇੰਦਰਜੀਤ ਸਿੰਘ, ਜਸਵੀਰ ਸਿੰਘ ਅਤੇ ਮੋਹਿਤ ਸ਼ਰਮਾ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
Advertisement
Advertisement