ਸ਼ਿਵ ਬਟਾਲਵੀ ਦੀ ਬਰਸੀ ਮੌਕੇ ਰਾਜ ਪੱਧਰੀ ਕਵੀ ਦਰਬਾਰ
ਬਟਾਲਾ, 7 ਮਈ
ਬਿਰਹਾ ਦੇ ਸੁਲਤਾਨ ਸ਼ਿਵ ਬਟਾਲਵੀ ਦੀ 52ਵੀਂ ਬਰਸੀ ਮੌਕੇ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਅਰਜਨ ਸਿੰਘ ਗਰੇਵਾਲ ਤਹਿਸੀਲਦਾਰ, ਵਿਧਇਕ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ ਅਤੇ ਹੋਰ ਪਤਵੰਤਿਆਂ ਵੱਲੋਂ ਸ਼ਿਵ ਕੁਮਾਰ ਦੇ ਬੁੱਤ ਨੂੰ ਫੁੱਲ ਅਰਪਣ ਕਰਕੇ ਕੀਤੀ ਗਈ। ਸ਼ਿਵ ਕੁਮਾਰ ਬਟਾਲਵੀਂ ਕਲਾ, ਸੱਭਿਆਚਾਰ ਸੁਸਾਇਟੀ ਦੇ ਪ੍ਰਧਾਨ ਡਾ. ਰਵਿੰਦਰ ਨੇ ਸ਼ਿਵ ਕੁਮਰ ਦੇ ਜੀਵਨ ਅਤੇ ਉਸ ਦੀ ਸ਼ਾਇਰੀ ਬਾਰੇ ਚਰਚਾ ਕੀਤੀ। ਅੰਮ੍ਰਿਤ ਕਲਸੀ ਨੇ ਕਿਹਾ ਕਿ ਸ਼ਿਵ ਬਟਾਲਵੀ ਨੇ ਆਪਣੀ ਸ਼ਾਇਰੀ ਰਾਹੀਂ ਬਟਾਲਾ ਸ਼ਹਿਰ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ। ਕਵੀ ਦਰਬਾਰ ’ਚ ਮਲਵਿੰਦਰ, ਅਰਤਿੰਦਰ ਸੰਧੂ, ਵਿਸ਼ਾਲ ਬਿਆਸ, ਸਰਬਜੀਤ ਸੰਧੂ, ਹਰਮੀਤ ਆਰਟਿਸਟ, ਡਾ. ਵਿਕਰਮ, ਬਖਤਾਵਰ ਸਿੰਘ, ਅਜੀਤ ਕਮਲ, ਸੁਲਤਾਨ ਭਾਰਤੀ, ਵਿਜੇ ਅਗਨੀਹੋਤਰੀ, ਰਘਬੀਰ ਸਿੰਘ ਸੋਹਲ, ਡਾ. ਜਸਮੀਨ , ਵਿਨੋਦ ਸ਼ਾਇਰ, ਜਗਨ ਨਾਥ ਉਦੋਕੇ, ਪਰਮਜੀਤ ਸਿੰਘ ਛੋਟੇ ਘੁੰਮਣ, ਜਸਵੰਤ ਹਾਂਸ, ਧਰਮਿੰਦਰ ਔਲਖ, ਅਰਸ਼ਦੀਪ ਸਿੰਘ ਸੁਲਤਾਨਪੁਰ ਲੋਧੀ, ਜੋਗਿੰਦਰਪਾਲ ਅਤੇ ਹੀਰਾ ਸਿੰਘ ਨੇ ਹਿੱਸਾ ਲਿਆ। ਕਵੀ ਦਰਬਾਰ ਦਾ ਸੰਚਾਲਨ ਡਾ. ਰਵਿੰਦਰ ਨੇ ਹਰ ਕਵੀ ਦਾ ਸਾਹਿਤਕ ਯੋਗਦਾਨ ਦੱਸ ਕੇ ਬੜੇ ਨਿਵੇਕਲੇ ਅੰਦਾਜ਼ ਵਿੱਚ ਕੀਤਾ। ਸਮਾਗਮ ਵਿੱਚ ਤ੍ਰੈ-ਮਾਸਿਕ ਮੰਤਵ, ਤ੍ਰੈ-ਮਾਸਿਕ ਅੱਖਰ, ਦੇਵਿੰਦਰ ਦੀਦਾਰ, ਅੰਕੁਰ ਪ੍ਰੈੱਸ ਵਾਲਿਆਂ ਨੇ ਪੰਜਾਬੀ ਲਿੱਪੀ ਦਾ ਸ਼ਾਨਦਾਰ ਕੈਲੰਡਰ ਅਤੇ ਬਲਬੀਰ ਸਿੰਘ ਕਲਸੀ ਵੱਲੋਂ ਸ਼ਿਵ ਕੁਮਾਰ ਦੀ ਤਸਵੀਰ ਅੰਮ੍ਰਿਤ ਕਲਸੀ ਨੂੰ ਭੇਟ ਕੀਤੀ। ਸਮਾਗਮ ਵਿੱਚ ਡਾ. ਸਤਨਾਮ ਸਿੰਘ ਨਿੱਜਰ, ਰਜਿੰਦਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਸ਼ਾਹ, ਦੇਵਿੰਦਰ ਦੀਦਾਰ, ਜੋਗਿੰਦਰ ਸਿੰਘ ਸਹਾਰਾ ਕਲੱਬ, ਜਤਿੰਦਰ ਕੱਦ, ਡੀਪੀਆਰਓ ਹਰਜਿੰਦਰ ਸਿੰਘ ਕਲਸੀ ਸ਼ਾਮਲ ਸਨ। ਪਰਮਜੀਤ ਪਾਇਲ ਨੇ ਸ਼ਿਵ ਕੁਮਾਰ ਦੀ ਗਜ਼ਲ ਸੁਣਾਈ। ਲੇਖਕ ਅਤੇ ਵਿਦਵਾਨ ਡਾ. ਅਨੂਪ ਸਿੰਘ ਨੇ ਕਵੀ ਦਰਬਾਰ ਦਾ ਮੁਲਾਂਕਣ ਕੀਤਾ।