ਪੱਤਰ ਪ੍ਰੇਰਕਸ਼ਾਹਕੋਟ, 13 ਦਸੰਬਰਨਗਰ ਪੰਚਾਇਤ ਸ਼ਾਹਕੋਟ ’ਚ ਉਮੀਦਵਾਰਾਂ ਦੇ ਕਾਗਜ਼ਾਂ ਦੀ ਅੱਜ ਹੋਈ ਪੜਤਾਲ ਵਿੱਚ 2 ਵਾਰਡਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ। ਚੋਣ ਰਿਟਰਨਿੰਗ ਅਫ਼ਸਰ ਚੇਤਨ ਸੈਣੀ ਅਤੇ ਸਹਾਇਕ ਚੋਣ ਰਿਟਰਨਿੰਗ ਅਫ਼ਸਰ ਬਲਕਾਰ ਸਿੰਘ ਨੇ ਦੱਸਿਆ ਕਿ 13 ਵਾਰਡਾਂ ਲਈ ਉਨ੍ਹਾਂ ਕੋਲ 81 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸਨ। ਅੱਜ ਕਾਗਜ਼ਾਂ ਦੀ ਕੀਤੀ ਗਈ ਪੜਤਾਲ ਵਿੱਚ ਵਾਰਡ ਨੰਬਰ 13 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਬਲਹਾਰ ਸਿੰਘ ਅਤੇ ਭਾਜਪਾ ਦੇ ਉਮੀਦਵਾਰ ਰਾਹੁਲ ਦੇ ਕਾਗਜ਼ਾਂ ’ਚ ਪਾਈਆਂ ਤਰੁੱਟੀਆਂ ਕਾਰਨ ਉਨ੍ਹਾਂ ਦੇ ਕਾਗਜ਼ ਰੱਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਤੱਕ 79 ਉਮੀਦਵਾਰ ਚੋਣ ਮੈਦਾਨ ਵਿੱਚ ਹਨ, 14 ਦਸੰਬਰ ਨੂੰ ਕਾਗਜ਼ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ 14 ਦਸੰਬਰ ਨੂੰ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ ਤੇ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਇਸ ਤੋਂ ਬਾਅਦ ਬੂਥਾਂ ਉੱਪਰ ਹੀ ਵੋਟਾਂ ਦੀ ਗਿਣਤੀ ਹੋਵੇਗੀ।