ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਾਮਲਾਟ ਜ਼ਮੀਨ ’ਚੋਂ ਦਰੱਖਤ ਵੱਢਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਲੋਕ ਨਾਰਾਜ਼

05:05 AM Jan 04, 2025 IST

ਸਰਬਜੀਤ ਸਿੰਘ ਭੱਟੀ
ਲਾਲੜੂ, 3 ਜਨਵਰੀ
ਇੱਥੋਂ ਨੇੜਲੇ ਪਿੰਡ ਧਰਮਗੜ੍ਹ ਵਿੱਚ ਅਧਿਕਾਰੀਆਂ ਤੇ ਪੰਚਾਇਤ ਦੀ ਕਥਿਤ ਮਿਲੀ-ਭੁਗਤ ਨਾਲ ਸ਼ਾਮਲਾਟ ਜ਼ਮੀਨ ਵਿੱਚੋਂ ਨਾਜਾਇਜ਼ ਤੌਰ ’ਤੇ ਦਰੱਖਤ ਵੱਢ ਕੇ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਲੋਕਾਂ ’ਚ ਰੋਸ ਹੈ। ਪਿੰਡ ਵਾਸੀ ਮੋਹਨ ਸਿੰਘ, ਭੁਪਿੰਦਰ ਸਿੰਘ, ਭਾਗ ਸਿੰਘ, ਅਸ਼ੋਕ ਕੁਮਾਰ ਤੇ ਸਾਬਕਾ ਸਰਪੰਚ ਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਸ਼ਾਮਲਾਤ ਜ਼ਮੀਨ, ਜਿਸ ਦਾ ਖਸਰਾ ਨੰਬਰ 1023 ਹੈ, ਵਿੱਚੋਂ ਗੈਰਕਾਨੂੰਨੀ ਢੰਗ ਨਾਲ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਕਥਿਤ ਮਿਲੀ-ਭੁਗਤ ਨਾਲ ਸਰਕਾਰੀ ਦਰੱਖਤਾਂ ਨੂੰ ਵੱਢ ਕੇ ਵੇਚ ਦਿੱਤਾ ਹੈ, ਜਿਸ ਕਾਰਨ ਪੰਚਾਇਤ ਦਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਬੀਡੀਪੀਓ ਤੋਂ ਮਾਮਲੇ ’ਚ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਬੰਧੀ ਬੀਡੀਪੀਓ ਡੇਰਾਬਸੀ ਸੰਪਰਕ ਨਹੀਂ ਹੋ ਸਕਿਆ। ਹਾਲਾਂਕਿ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਬੀਡੀਪੀਓ ਦਫ਼ਤਰ ਵਿੱਚ ਆਈ ਦਰਖਾਸਤ ਉਸ ਵੇਲੇ ਦੇ ਪੰਚਾਇਤ ਸਕੱਤਰ ਨੂੰ ਮਾਰਕ ਹੋਈ ਸੀ ਪਰ ਉਨ੍ਹਾਂ ਨੇ ਕੋਈ ਰਿਪੋਰਟ ਨਹੀਂ ਕੀਤੀ, ਜਦਕਿ ਮੌਜੂਦਾ ਪੰਚਾਇਤ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਕੋਈ ਦਰਖਾਸਤ ਪ੍ਰਾਪਤ ਨਹੀਂ ਹੋਈ ਨਾ ਹੀ ਇਸ ਮਾਮਲੇ ਦੀ ਕੋਈ ਜਾਣਕਾਰੀ ਹੈ।
ਪਿੰਡ ਦੇ ਸਰਪੰਚ ਪੂਨਮ ਰਾਣੀ ਦੇ ਪਤੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਗ੍ਹਾ ਗੁੱਗਾ ਮਾੜੀ ਦੀ ਹੈ ਪਰ ਇਹ ਮਾਮਲਾ ਨਵੀਂ ਪੰਚਾਇਤ ਬਣਨ ਤੋਂ ਪਹਿਲਾਂ ਦਾ ਹੈ। ਪੰਚਾਇਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ 14 ਜਨਵਰੀ ਤੱਕ ਸਬੰਧਤ ਕਰਮਚਾਰੀਆਂ ਤੇ ਸਰਪੰਚ ਤੋਂ ਰਿਪੋਰਟ ਮੰਗੀ ਗਈ ਹੈ।

Advertisement

Advertisement