ਸ਼ਰਾਬ ਸਣੇ ਤਿੰਨ ਕਾਬੂ
06:55 AM Jan 03, 2025 IST
ਨਿੱਜੀ ਪੱਤਰ ਪ੍ਰੇਰਕਲੁਧਿਆਣਾ, 2 ਜਨਵਰੀ
Advertisement
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਲਾਢੋਵਾਲ ਦੀ ਪੁਲੀਸ ਪਾਰਟੀ ਨੇ ਜਾਂਚ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਪਲਾਸਟਿਕ ਦੀ ਕੈਨੀ ਵਿੱਚੋਂ 20 ਬੋਤਲਾਂ ਸ਼ਰਾਬ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਸ਼ਿਵਮ ਵਾਸੀ ਪਿੰਡ ਝਾਂਡੇ ਤੇ ਵੀਰਦਵਿੰਦਰ ਸਿੰਘ ਵਾਸੀ ਪਿੰਡ ਥਰੀਕੇ ਵਜੋਂ ਹੋਈ ਹੈ। ਇਸੇ ਤਰ੍ਹਾਂ ਥਾਣਾ ਜਮਾਲਪੁਰ ਦੀ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਸੰਜੈ ਸਿੰਗਲਾ ਵਾਸੀ ਮੁਹੱਲਾ ਹੈਪੀ ਕਲੋਨੀ, ਭਾਮੀਆਂ ਕਲਾਂ ਨੂੰ ਛਾਪਾਮਾਰੀ ਦੌਰਾਨ ਕਾਬੂ ਕਰਕੇ ਉਸ ਕੋਲੋਂ 12 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ।
Advertisement
Advertisement