ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਹੱਦ ’ਤੇ ਤਣਾਅ ਕਾਰਨ ਲੋਕਾਂ ’ਚ ਦਹਿਸ਼ਤ

05:43 AM May 10, 2025 IST
featuredImage featuredImage
ਮੁਕਤਸਰ ’ਚ ਸ਼ੁੱਕਰਵਾਰ ਨੂੰ ਪੈਟਰੋਲ ਪੰਪ ’ਤੇ ਤੇਲ ਪੁਆਉਣ ਲਈ ਲੱਗੀ ਲੋਕਾਂ ਦੀ ਭੀੜ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 9 ਮਈ
ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੇ ਤਣਾਅ ਵਾਲੇ ਮਾਹੌਲ ਕਾਰਨ ਲੋਕਾਂ ’ਚ ਖੌਫ਼ ਵੱਧ ਰਿਹਾ ਹੈ। ਬੀਤੀ ਰਾਤ ਇੱਕ ਘੰਟੇ ਲਈ ਬਲੈਕ ਆਊਟ ਵੀ ਕੀਤਾ ਗਿਆ ਸੀ। ਇਸ ਡਰ ਕਾਰਨ ਲੋਕ ਖੁਦ ਨੂੰ ਸੁਰੱਖਿਅਤ ਰੱਖਣ ਲਈ ਖਾਣ-ਪੀਣ ਦੀਆਂ ਵਸਤਾਂ, ਸਬਜ਼ੀਆਂ, ਦਵਾਈਆਂ ਅਤੇ ਪੈਟਰੋਲ-ਡੀਜ਼ਲ ਖਰੀਦਣ ਲੱਗੇ ਹਨ। ਮੁਕਤਸਰ ਕਰਿਆਣਾ ਐਸੋਸੀਏਸ਼ਨ ਦੇ ਆਗੂ ਸਿਕੰਦਰ ਗੂੰਬਰ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਲੋਕਾਂ ਵੱਲੋਂ ਭਾਰੀ ਮਾਤਰਾ ’ਚ ਰਾਸ਼ਨ ਖਰੀਦਿਆ ਜਾ ਰਿਹਾ ਹੈ। ਖੰਡ, ਆਟਾ, ਦਾਲ, ਘਿਓ ਵਗੈਰਾ ਪੰਸੇਰੀਆਂ ਦੇ ਹਿਸਾਬ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਜ਼ਾਰ ਵਿੱਚ ਰਾਸ਼ਨ ਦੀ ਕੋਈ ਘਾਟ ਨਹੀਂ ਹੈ ਤੇ ਭਾਅ ਵੀ ਨਹੀਂ ਵਧਿਆ। ਇਸੇ ਤਰ੍ਹਾਂ ਪੈਟਰੋਲ ਪੰਪਾਂ ਉਪਰ ਵੀ ਬੀਤੀ ਰਾਤ ਤੋਂ ਡੀਜ਼ਲ ਅਤੇ ਪੈਟਰੋਲ ਲੈਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਝੋਨੇ ਦੀ ਬਿਜਾਈ ਕਾਰਨ ਡੀਜ਼ਲ ਦੀ ਲੋੜ ਆਉਣ ਵਾਲੇ ਦਿਨਾਂ ’ਚ ਪੈਣੀ ਹੈ। ਇਸ ਲਈ ਕਿਸਾਨਾਂ ਨੇ ਹੁਣ ਤੋਂ ਹੀ ਡੀਜ਼ਲ ਖਰੀਦਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਰਕੇ ਪੈਟਰੋਲ ਪੰਪਾਂ ’ਤੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਹਨ। ਇੱਕ ਪੰਪ ਦੇ ਮੈਨੇਜਰ ਨੇ ਦੱਸਿਆ ਕਿ ਅੱਜ ਸਵੇਰੇ ਡੀਜ਼ਲ ਦਾ ਟੈਂਕ ਜਿਵੇਂ ਹੀ ਪੰਪ ’ਤੇ ਆਇਆ ਨਾਲੋ-ਨਾਲ ਵਿਕ ਗਿਆ ਤੇ ਹੁਣ ਦੁਬਾਰਾ ਟੈਂਕ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਡੀਜ਼ਲ ਦੀ ਕੋਈ ਘਾਟ ਨਹੀਂ ਹੈ ਪਰ ਲੋਕ ਜਮ੍ਹਾਂਖੋਰੀ ਨਾ ਕਰਨ। ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਦੱਸਣ ਅਨੁਸਾਰ ਜ਼ਿਲ੍ਹੇ ਵਿੱਚ ਫਿਲਹਾਲ ਕੋਈ ਖਤਰਾ ਨਹੀਂ ਪਰ ਅਗਾਊਂ ਸੁਰੱਖਿਆ ਪ੍ਰਬੰਧਾਂ ਦੀ ਲੜੀ ਤਹਿਤ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕਿਸੇ ਤਰ੍ਹਾਂ ਦੀ ਹਫੜਾ-ਦਫੜੀ ਵਿੱਚ ਨਾ ਪੈਣ। ਸਹਿਜ ਤੌਰ ’ਤੇ ਵਿਚਰਨ ਅਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਬਲੈਕ ਆਊਟ ਤੇ ਹੋਰ ਹਦਾਇਤਾਂ ਦਾ ਪਾਲਣ ਕਰਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਰਤਮਾਨ ਹਲਾਤਾਂ ਦੇ ਮੱਦੇਨਜਰ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਇਹ ਜਾਣਕਾਰੀ ਵਧੀਕ ਜ਼ਿਲ਼੍ਹਾ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕੰਟਰੋਲ ਰੂਮ ਦਾ ਨੰਬਰ 01633-260341 ਹੈ। ਜ਼ਿਲ੍ਹਾ ਵਾਸੀ ਕਿਸੇ ਕਿਸਮ ਦੀ ਸੂਚਨਾ ਦੇਣ ਜਾਂ ਜਾਣਕਾਰੀ ਲਈ ਇਸ ਨੰਬਰ ’ਤੇ ਕਾਲ ਕਰ ਸਕਦੇ ਹਨ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਸਰਹੱਦ ’ਤੇ ਤਣਾਅ ਦਰਮਿਆਨ ਲੋਕਾਂ ਨੇ ਰਾਸ਼ਨ ਖਰੀਦਣਾਂ ਅਤੇ ਡੀਜ਼ਲ-ਪੈਟਰੋਲ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਰਾਸ਼ਨ ਵਾਲੀਆਂ ਦੁਕਾਨਾਂ ’ਤੇ ਭੀੜਾਂ ਹਨ। ਪਟਰੋਲ ਪੰਪਾਂ ’ਤੇ ਡੀਜ਼ਲ ਲੈਣ ਲਈ ਟਰਾਲੀਆਂ ਅਤੇ ਮੋਟਰ ਸਾਈਕਲਾਂ, ਕਾਰਾਂ ’ਚ ਪਟਰੋਲ ਪਵਾਉਣ ਵਾਲਿਆਂ ਦੀਆਂ ਭੀੜਾਂ ਹਨ। ਲੋਕਾਂ ਨੇ ਘਰਾਂ ’ਚ ਛੋਲੇ, ਪਕੌੜੇ, ਸੁੱਕਾ ਦੁੱਧ, ਆਟਾ, ਮਸਾਲੇ ਆਦਿ ਰੱਖਣੇ ਸ਼ੁਰੂ ਕਰ ਦਿੱਤੇ ਹਨ। ਕਾਫੀ ਲੋਕ ਤਾਂ ਮਹੀਨੇ-ਮਹੀਨੇ ਦਾ ਰਾਸ਼ਨ ਲੈ ਗਏ ਹਨ। ਸਥਾਨਕ ਧਾਰਮਿਕ ਅਸਥਾਨਾਂ ਤੋਂ ਲੋਕਾਂ ਨੂੰ ਘਰਾਂ ’ਚ ਬਿਜਲੀ ਬੰਦ ਰੱਖਣ ਦੀ ਸੂਚਨਾ ਬੋਲੀ ਗਈ।
ਧਰਮਕੋਟ (ਹਰਦੀਪ ਸਿੰਘ): ਸਰਹੱਦ ’ਤੇ ਬਣੇ ਤਣਾਅ ਵਾਲੇ ਮਾਹੌਲ ਕਾਰਨ ਲੋਕ ਦਹਿਸ਼ਤਜ਼ਦਾ ਹਨ ਅਤੇ ਲੋਕ ਖਾਣ ਪੀਣ ਵਾਲੀਆਂ ਵਸਤੂਆਂ ਅਤੇ ਡੀਜ਼ਲ ਪੈਟਰੋਲ ਦੇ ਭੰਡਾਰ ਕਰਨ ਵਿੱਚ ਜੁਟ ਗਏ ਹਨ। ਪੈਟਰੋਲ ਪੰਪਾਂ ਉੱਤੇ ਡੀਜ਼ਲ ਅਤੇ ਪੈਟਰੋਲ ਲੈਣ ਲਈ ਭੀੜਾਂ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਰਾਸ਼ਨ ਦੀਆਂ ਦੁਕਾਨਾਂ ਤੋਂ ਲੋਕ ਖਾਣ ਪੀਣ ਦੀਆਂ ਵਸਤੂਆਂ ਖਰੀਦ ਕਰ ਰਹੇ ਹਨ।

Advertisement

ਲੋਕ ਹਦਾਇਤਾਂ ਦੀ ਪਾਲਣਾ ਕਰਨ: ਡੀਸੀ
ਮੋਗਾ (ਮਹਿੰਦਰ ਸਿੰਘ ਰੱਤੀਆਂ): ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਸਿਖਰ ’ਤੇ ਹੈ। ਦੋਵਾਂ ਦੇਸ਼ਾਂ ਵਿਚਕਾਰ ਜੰਗ ਵਰਗੀ ਸਥਿਤੀ ਕਾਰਨ ਸਰਹੱਦੀ ਪਿੰਡਾਂ ਦੇ ਲੋਕ ਡਰ ਦੇ ਸਾਏ ਹੇਠ ਹਨ। ਇਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਜਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਵਰਤਮਾਨ ਹਲਾਤਾਂ ਦੇ ਮੱਦੇਨਜਰ ਕਿਹਾ ਕਿ ਲੋਕ ਕਿਸੇ ਵੀ ਘਬਰਾਹਟ ਵਿਚ ਨਾ ਆਉਣ। ਜਿਹੇ ਹਾਲਾਤਾਂ ਵਿਚ ਹਰੇਕ ਨਾਗਰਿਕ ਨੂੰ ਸੁਚੇਤ ਅਤੇ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਡੀਸੀ ਸਾਗਰ ਸੇਤੀਆਂ ਨੇ ਕਿਹਾ ਕਿ ਕਿ ਲੋਕ ਪੈਟਰੋਲ ਡੀ਼ਜਲ ਦੀ ਨਾਜਾਇਜ਼ ਸਟੋਰੇਜ ਕਰ ਰਹੇ ਹਨ ਜਿਸਦੀ ਲੋੜ ਨਹੀਂ ਹੈ। ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਗਲਤ ਖਬਰ ਜਿਸ ਨਾਲ ਲੋਕਾਂ ਵਿੱਚ ਹਫੜਾ ਦਫੜੀ ਦਾ ਮਾਹੌਲ ਬਣੇ ਗਰੁੱਪਾਂ ਵਿੱਚ ਨਾ ਸ਼ੇਅਰ ਕਰਨ ਦੀ ਹਦਾਇਤ ਕੀਤੀ। ਬਿਨ੍ਹਾਂ ਬਲੈਕਆਊਟ ਤੋਂ ਵੀ ਰਾਤ ਸਮੇਂ ਕੋਈ ਬੇਲੋੜੀ ਲਾਈਟ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦੇ ਆਖਿਆ ਕਿ ਸਾਇਰਨ ਦਾ ਮਤਲਬ ਅਸਲ ਖਤਰਾ ਹੈ ਅਤੇ ਰਾਤ ਸਮੇਂ ਬਿਜਲੀ ਜਾਣ ਨੂੰ ਵੀ ਖਤਰੇ ਦਾ ਸੰਕੇਤ ਮੰਨਿਆ ਜਾਵੇ। ਜਦ ਕੋਈ ਖਤਰੇ ਦਾ ਸੰਕੇਤ ਮਿਲਦਾ ਹੈ ਤਾਂ ਬਲੈਕਆਊਟ ਕੀਤਾ ਜਾਵੇਗਾ। ਸਾਇਰਨ ਬਾਅਦ ਕੋਈ ਵੀ ਗੱਡੀ ਜਾਂ ਪੈਦਲ ਹਲਚਲ ਨਾ ਹੋਵੇ। ਜਿੱਥੇ ਹੋ, ਉਥੇ ਹੀ ਰੁੱਕ ਜਾਓ। ਖਾਣ ਪੀਣ ਤੇ ਹੋਰ ਜਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜਾਰੀ ਰੋਕਣ ਲਈ ਵਿਸੇਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਲੋਕਾਂ ਲਈ ਹੈਲਪਲਾਈਨ ਨੰਬਰ . 98551-12333, 95016-49900, 94173-16068, . 9872910033 ਜਾਰੀ ਕੀਤੇ ਗਏ ਹਨ।

ਫਾਜ਼ਿਲਕਾ ਜ਼ਿਲ੍ਹੇ ਵਿੱਚ ਸਥਿਤੀ ਆਮ ਵਾਂਗ: ਡੀਸੀ
ਫਾਜ਼ਿਲਕਾ (ਪਰਮਜੀਤ ਸਿੰਘ): ਜ਼ਿਲ੍ਹੇ ਦੇ ਡੀਸੀ ਅਮਰਪ੍ਰੀਤ ਕੌਰ ਸੰਧੂ ਆਈਏਐੱਸ ਨੇ ਜ਼ਿਲ੍ਹਾ ਵਾਸੀਆਂ ਨੂੰ ਸਰਹੱਦ ’ਤੇ ਬਣੇ ਤਣਾਅ ਵਾਲੇ ਮਾਹੌਲ ਦੇ ਮੱਦੇਨਜ਼ਰ ਅਪੀਲ ਕੀਤੀ ਕਿ ਲੋਕ ਕਿਸੇ ਵੀ ਘਬਰਾਹਟ ਵਿੱਚ ਨਾ ਆਉਣ। ਉਨ੍ਹਾਂ ਨੇ ਕਿਹਾ ਕਿ ਜਿਲ਼੍ਹੇ ਵਿਚ ਸਥਿਤੀ ਪੂਰੀ ਤਰ੍ਹਾ ਆਮ ਵਾਂਗ ਹੈ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਨਾਲ ਹਰ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਹਰੇਕ ਨਾਗਰਿਕ ਨੂੰ ਸੁਚੇਤ ਅਤੇ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਡੀਸੀ ਨੇ ਦੱਸਿਆ ਕਿ ਜਦ ਕੋਈ ਖ਼ਤਰੇ ਦਾ ਸੰਕੇਤ ਮਿਲਦਾ ਹੈ ਤਾਂ ਬਲੈਕਆਊਟ ਕੀਤਾ ਜਾਵੇਗਾ। ਇਸ ਲਈ ਹਰੇਕ ਨਾਗਰਿਕ ਨੂੰ ਇਸ ਸਬੰਧੀ ਕੁਝ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਬਿਨਾਂ ਬਲੈਕਆਊਟ ਤੋਂ ਵੀ ਰਾਤ ਸਮੇਂ ਕੋਈ ਬੇਲੋੜੀ ਲਾਈਟ ਨਾ ਹੀ ਜਗਾਈ ਜਾਵੇ ਤਾਂ ਬਿਹਤਰ ਹੈ। ਡੀਸੀ ਨੇ ਬਲੈਕਆਊਟ ਪ੍ਰੋਟੋਕੋਲ ਦਿਸ਼ਾ-ਨਿਰਦੇਸ਼ ਸਾਂਝੇ ਕਰਦਿਆਂ ਕਿਹਾ ਕਿ ਸਾਇਰਨ ਦਾ ਮਤਲਬ ਅਸਲ ਖ਼ਤਰਾ ਹੈ ਅਤੇ ਰਾਤ ਸਮੇਂ ਬਿਜਲੀ ਜਾਣ ਨੂੰ ਵੀ ਖਤਰੇ ਦਾ ਸੰਕੇਤ ਮੰਨਿਆ ਜਾਵੇ। ਇਸ ਲਈ ਜਦੋਂ ਖਤਰੇ ਦਾ ਸੰਕੇਤ ਮਿਲੇ ਤਾਂ ਤੁਰੰਤ ਸਾਰੀਆਂ ਲਾਈਟਾਂ ਬੰਦ ਕਰੋ। ਖਿੜਕੀਆਂ ਤੇ ਪਰਦੇ ਲਗਾ ਕੇ ਰੱਖੋ ਅਤੇ ਅੰਦਰ ਤੋਂ ਵੀ ਕੋਈ ਰੌਸ਼ਨੀ ਬਾਹਰ ਨਾ ਆਵੇ। ਆਪਣੇ ਫੋਨ ਪਹਿਲਾਂ ਤੋਂ ਹੀ ਚਾਰਜ ਰੱਖੋ। ਜੇਕਰ ਡਰੋਨ ਜਾਂ ਕੋਈ ਉਡਦੀ ਚੀਜ ਵੇਖੋ ਤਾਂ ਫੋਨ ਨੰਬਰ 112 ਤੇ ਇਤਲਾਹ ਦਿਓ ਪਰ ਇਸ ਤਰਾਂ ਦੀ ਚੀਜ ਵੀ ਫੋਟੋਗ੍ਰਾਫੀ ਵੀਡੀਓਗ੍ਰਾਫੀ ਨਾ ਕਰੋ ਕਿਉਂਕਿ ਅਜਿਹਾ ਕਰਦੇ ਸਮੇਂ ਤੁਹਾਡੇ ਮੋਬਾਇਲ ਦੀ ਸਕਰੀਨ ਦੀ ਰੌਸ਼ਨੀ ਤੁਹਾਨੂੰ ਖਤਰੇ ਵਿਚ ਪਾ ਸਕਦੀ ਹੈ। ਬਲੈਕ ਆਉਟ ਸਮੇਂ ਘਰਾਂ ਤੋਂ ਬਾਹਰ ਨਾ ਨਿਕਲੋ ਅਤੇ ਨਾ ਹੀ ਛੱਤਾਂ ਤੇ ਜਾਓ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਸੋਲਰ ਮੋਟਰਾਂ ਆਦਿ ਤੇ ਖੇਤਾਂ ਵਿਚ ਲੱਗੀਆਂ ਲਾਈਟਾਂ ਵੀ ਰਾਤ ਸਮੇਂ ਬੰਦ ਰੱਖੀਆਂ ਜਾਣ।

Advertisement

Advertisement