ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਮੀਕਲ ਫੈਕਟਰੀ ’ਚ ਅੱਗ ਕਾਰਨ ਭਾਰੀ ਨੁਕਸਾਨ

05:47 AM May 18, 2025 IST
featuredImage featuredImage
ਕੋਟ ਈਸੇ ਖਾਂ ’ਚ ਫੈਕਟਰੀ ਨੂੰ ਲੱਗੀ ਅੱਗ।

ਹਰਦੀਪ ਸਿੰਘ
ਧਰਮਕੋਟ/ਕੋਟ ਈਸੇ ਖਾਂ, 17 ਮਈ
ਇੱਥੋਂ ਦੇ ਅੰਮ੍ਰਿਤਸਰ ਰੋਡ ਨੇੜੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸਥਾਪਤ ਕੈਮੀਕਲ (ਸਲੋਸ਼ਨ ਪੈਕਿੰਗ) ਫੈਕਟਰੀ ’ਚ ਦੇਰ ਸ਼ਾਮ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਫੈਕਟਰੀ ਕਈ ਸਾਲਾਂ ਤੋਂ ਸੰਘਣੀ ਆਬਾਦੀ ’ਚ ਇੱਕ ਕਿਰਾਏ ਦੇ ਮਕਾਨ ਵਿੱਚ ਚਲਾਈ ਜਾ ਰਹੀ ਸੀ। ਜਾਣਕਾਰੀ ਮੁਤਾਬਕ ਸ਼ਾਮ ਛੇ ਵਜੇ ਦੇ ਕਰੀਬ ਉਕਤ ਫੈਕਟਰੀ ’ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਜਿਸ ਕਾਰਨ ਮੁਹੱਲੇ ਵਿੱਚ ਅਫ਼ਰਾ-ਤਫ਼ੜੀ ਮੱਚ ਗਈ। ਲੋਕਾਂ ਨੇ ਇਸਦੀ ਸੂਚਨਾ ਸਥਾਨਕ ਪੁਲੀਸ ਅਤੇ ਧਰਮਕੋਟ ਸਥਿਤ ਫਾਇਰ ਸਟੇਸ਼ਨ ਨੂੰ ਦਿੱਤੀ। ਅੱਗ ਬੁਝਾਊ ਦਸਤੇ ਦੀਆਂ ਦੋ ਗੱਡੀਆਂ ਕੁਝ ਹੀ ਸਮੇਂ ਬਾਅਦ ਘਟਨਾ ਸਥਾਨ ਉੱਤੇ ਪੁੱਜ ਗਈਆਂ ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ। ਸੂਚਨਾ ਮਿਲਦੇ ਹੀ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਢੋਸ ਆਪਣੇ ਸਾਥੀਆਂ ਸਮੇਤ ਉੱਥੇ ਪੁੱਜੇ ਅਤੇ ਉਨ੍ਹਾਂ ਅੱਗ ਬੁਝਾਊ ਕਾਰਵਾਈ ਦੀ ਖ਼ੁਦ ਅਗਵਾਈ ਕੀਤੀ। ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪਰ ਅੱਗ ਕਾਰਨ ਦੋ ਕਾਰਾਂ ਤੇ ਇੱਕ ਐਕਟਿਵਾ ਸੜ ਗਿਆ। ਅੱਗ ਕਾਰਨ ਨਜ਼ਦੀਕ ਘਰਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ। ਇਕ ਘਰ ’ਚ ਸਾਰਾ ਫਰਨੀਚਰ ਅਤੇ ਹੋਰ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮੁਤਾਬਕ ਕੈਮੀਕਲ ਫੈਕਟਰੀ ਵਿੱਚ ਡਰੰਮਾ ਵਿੱਚ ਭਰ ਕੇ ਰੱਖੇ ਸਲੋਸ਼ਨ ਨੂੰ ਪਹਿਲਾਂ ਅੱਗ ਲੱਗੀ ਜੋ ਦੇਖਦਿਆਂ ਹੀ ਦੇਖਦਿਆਂ ਭੜਕ ਉੱਠੀ।

Advertisement

Advertisement