ਸਰਕਾਰੀ ਹਸਪਤਾਲ ਨੂੰ ਕੰਬਲ ਤੇ ਚਾਦਰਾਂ ਭੇਟ
05:18 AM Jan 04, 2025 IST
Advertisement
ਬਨੂੜ: ਯੂਥ ਕੇਸਰੀ ਟੀਮ ਵੱਲੋਂ ਪ੍ਰਧਾਨ ਜ਼ੋਰਾ ਸਿੰਘ ਬਨੂੜ ਦੀ ਅਗਵਾਈ ਹੇਠ ਅੱਜ ਨਵੇਂ ਵਰ੍ਹੇ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮਾਂ ਦੀ ਯਾਦ ਵਿੱਚ ਬਨੂੜ ਦੇ ਸਰਕਾਰੀ ਹਸਪਤਾਲ ਵਿਖੇ ਕੰਬਲ ਅਤੇ ਬੈੱਡਸ਼ੀਟ ਭੇਟ ਕੀਤੀਆਂ। ਇਸ ਮੌਕੇ ਟੀਮ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਕਰਨਵੀਰ ਸੈਂਟੀ ਥੰਮਣ, ਸ਼ੈਲੀ ਚੰਗੇਰਾ, ਪੱਤਰਕਾਰ ਅਵਤਾਰ ਸਿੰਘ ਤੇ ਹਸਪਤਾਲ ਦਾ ਸਟਾਫ਼ ਹਾਜ਼ਰ ਸੀ। ਟੀਮ ਮੈਂਬਰ ਜ਼ੋਰਾ ਸਿੰਘ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਰਮਨਦੀਪ ਸਿੰਘ, ਲਖਵੀਰ ਸਿੰਘ, ਅਮਨਦੀਪ ਸਿੰਘ ਅਤੇ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸ਼ਹੀਦੀ ਦਿਹਾੜੇ ਮੌਕੇ ਲੰਗਰ ਲਾਉਣ ਦੀ ਥਾਂ ਹਸਪਤਾਲ ਨੂੰ 21 ਕੰਬਲ ਤੇ 25 ਚਾਦਰਾਂ ਭੇਟ ਕਰਨ ਦਾ ਫਫ਼ੈਸਲਾ ਕੀਤਾ ਸੀ। ਉਨ੍ਹਾਂ ਹਸਪਤਾਲ ਦੀ ਮੈਡੀਕਲ ਅਫਸਰ ਡਾ ਹਰਪ੍ਰੀਤ ਕੌਰ ਨੂੰ ਬੂਟਾ ਵੀ ਭੇਟ ਕੀਤਾ। ਇਸ ਮੌਕੇ ਡਾ. ਅਮਨਪ੍ਰੀਤ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਕਿਰਨ ਬਾਲਾ, ਪਰਮਜੀਤ ਸਿੰਘ ਨੇ ਯੂਥ ਕੇਸਰੀ ਟੀਮ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ
Advertisement
Advertisement
Advertisement