ਸਰਕਾਰੀ ਸਕੂਲ ਭੁੱਨਰਹੇੜੀ ਨੇ ਕੌਮੀ ਖੇਡਾਂ ਵਿੱਚ ਸੋਨ ਤਗਮੇ ਜਿੱਤੇ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 21 ਦਸੰਬਰ
ਨੈਸ਼ਨਲ ਪੱਧਰੀ ਸਕੂਲ ਖੇਡਾਂ ’ਚ ਵਧੀਆ ਪ੍ਰਦਰਸ਼ਨ ਕਰਦਿਆਂ ਹੈਂਡਬਾਲ ਪਿਛਲੇ ਦਿਨੀਂ ਲੁਧਿਆਣਾ ਵਿਖੇ ਹੋਈਆਂ। ਇਨ੍ਹਾਂ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਨਰਹੇੜੀ ਦੇ ਚਾਰ ਖਿਡਾਰੀਆਂ ਨੇ ਸੋਨ ਤਗਮਾ ਕੀਤਾ ਹੈ। ਸੰਜੂ, ਜਸਪ੍ਰੀਤ ਸਿੰਘ ਤੇ ਕਰਨ ਸਿੰਘ ਨੇ ਲੜਕਿਆਂ ਦੇ ਅੰਡਰ-19 ਉਮਰ ਵਰਗ ਵਿੱਚ ਇਹ ਸੋਨ ਤਗਮਾ ਹਾਸਲ ਕੀਤਾ ਹੈ। ਸਕੂਲ ਵਿਦਿਆਰਥੀ ਸੰਜੂ ਇਸ ਮੁਕਾਬਲੇ ਵਿੱਚ ਪੰਜਾਬ ਹੈਂਡਬਾਲ ਟੀਮ ਦੇ ਕਪਤਾਨ ਵੀ ਸਨ। ਇਸ ਤੋਂ ਇਲਾਵਾ ਕੁੜੀਆਂ ਦੇ ਅੰਡਰ-19 ਉਮਰ ਵਰਗ ਦੇ ਵਿੱਚ ਸਕੂਲ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ ਵੀ ਸੋਨ ਤਗਮਾ ਹਾਸਿਲ ਕੀਤਾ। ਅਰਸ਼ਪ੍ਰੀਤ ਕੌਰ ਇਨ੍ਹਾਂ ਮੁਕਾਬਲਿਆ ਵਿੱਚ ਪੰਜਾਬ ਹੈਂਡਬਾਲ ਟੀਮ ਕੁੜੀਆਂ ਦੀ ਉੱਪ ਕਪਤਾਨ ਵੀ ਸੀ। ਸਕੂਲ ਪ੍ਰਿੰਸੀਪਲ ਹਰਪ੍ਰੀਤ ਨੇ ਇਸ ਦਾ ਸਿਹਰਾ ਹੈਂਡਬਾਲ ਟੀਮ ਦੇ ਕੋਚ ਮੁਹੰਮਦ ਲਤੀਫ ਤੇ ਸਕੂਲ ਖਿਡਾਰੀਆਂ ਦੀ ਅਣਥੱਕ ਮਿਹਨਤ ਨੂੰ ਦਿੱਤਾ। ਹੈਂਡਬਾਲ ਕੋਚ ਮੁਹੰਮਦ ਲਤੀਫ ਨੇ ਸਕੂਲ ਮੁਖੀ ਹਰਪ੍ਰੀਤ ਅਤੇ ਸਮੂਹ ਸਕੂਲ ਸਟਾਫ ਦਾ ਖੇਡਾਂ ਵਿੱਚ ਉਹਨਾਂ ਨੂੰ ਪੂਰਾ ਸਹਿਯੋਗ ਦੇਣ ਦੇ ਲਈ ਧੰਨਵਾਦ ਵੀ ਕੀਤਾ।