ਸਰਕਾਰੀ ਸਕੂਲ ਦਾ ਅਧਿਆਪਕ ਮੁਅੱਤਲ
04:26 AM May 10, 2025 IST
ਪੱਤਰ ਪ੍ਰੇਰਕ
ਜੀਂਦ, 9 ਮਈ
ਇੱਥੇ ਇੱਕ ਸਰਕਾਰੀ ਸਕੂਲ ਵਿੱਚ ਟੀਜੀਟੀ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ। ਮੁਅੱਤਲੀ ਦੌਰਾਨ ਉਸ ਦਾ ਹੈੱਡ ਕੁਆਰਟਰ ਡੀਈਈਓ ਦਫ਼ਤਰ ਰੇਵਾੜੀ ਤੈਅ ਕੀਤਾ ਗਿਆ ਹੈ। ਇੱਥੋਂ ਦੇ ਇੰਚਾਰਜ ਅਧਿਕਾਰੀ ਦੀ ਅਨੁਮਤੀ ਦੇ ਬਗੈਰ ਉਹ ਆਪਣਾ ਮੁੱਖ ਦਫ਼ਤਰ ਨਹੀਂ ਛੱਡ ਸਕਣਗੇ। ਜਾਣਕਾਰੀ ਅਨੁਸਾਰ ਇੱਥੇ ਡਿਫੈਂਸ ਕਲੋਨੀ ਸਕੂਲ ਦੇ ਸਟਾਫ ਵਿੱਚ ਟੀਜੀਟੀ ਅਧਿਆਪਕ ਅਸ਼ੋਕ ਕੁਮਾਰ ਨਾਲ ਅੰਦਰੂਨੀ ਝਗੜਾ ਚੱਲ ਰਿਹਾ ਸੀ ਜਿਸ ਦੇ ਚੱਲਦੇ ਸਕੂਲ ਦਾ ਮਾਹੌਲ ਖਰਾਬ ਹੋ ਰਿਹਾ ਸੀ। ਇਸ ਦੀ ਜਾਣਕਾਰੀ ਉਪਰ ਹੈੱਡ ਆਫਿਸ ਤੱਕ ਪਹੁੰਚ ਗਈ ਸੀ, ਜਿਸ ਮਗਰੋਂ ਪ੍ਰਾਇਮਰੀ ਸਿੱਖਿਆ ਦਫ਼ਤਰ ਦੇ ਡਾਇਰੈਕਟਰ ਦੁਆਰਾ ਜਾਰੀ ਕੀਤੇ ਗਏ ਪੱਤਰ ਵਿੱਚ ਟੀਜੀਟੀ ਟੀਚਰ ਅਸ਼ੋਕ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਮੁਅੱਤਲੀ ਦੌਰਾਨ ਟੀਜੀਟੀ ਅਧਿਅਪਕ ਅਸ਼ੋਕ ਕੁਮਾਰ ਦਾ ਹੈੱਡ ਕੁਆਰਟਰ ਡੀਈਈਓ ਰੇਵਾੜੀ ਰਹੇਗਾ।
Advertisement
Advertisement