ਸਰਕਾਰੀ ਸਕੂਲਾਂ ’ਚ ਨਵੇਂ ਕੋਰਸ ਸ਼ੁਰੂ ਹੋਣਗੇ
04:20 AM Mar 28, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਮਾਰਚ
ਇੱਥੋਂ ਦੇ ਸਰਕਾਰੀ ਸਕੂਲ ਜਲਦੀ ਹੀ ਬਜ਼ੁਰਗਾਂ ਦੀ ਦੇਖਭਾਲ, ਯੋਗ ਅਤੇ ਸਵੈ-ਸਹਾਇਤਾ ਨੂੰ ਆਪਣੇ ਪਾਠਕ੍ਰਮ ਵਿੱਚ ਸ਼ਾਮਲ ਕਰਨਗੇ। ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਸਸੀਈਆਰਟੀ) ਦੇ ਅਧਿਕਾਰੀ ਅਨੁਸਾਰ ਇੱਕ ਨਵਾਂ ਕੋਰਸ, ਸਾਇੰਸ ਆਫ਼ ਲਿਵਿੰਗ, ਵਿਦਿਆਰਥੀਆਂ ਨੂੰ ਯੋਗ ਸਣੇ ਵੱਖ-ਵੱਖ ਧਿਆਨ ਦੀਆਂ ਤਕਨੀਕਾਂ ਸਿਖਾਏਗਾ। ਇਹ ਕੋਰਸ ਕਿੰਡਰਗਾਰਟਨ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਉਪਲਬਧ ਹੋਵੇਗਾ। ਸਿੱਖਿਆ ਵਿਭਾਗ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਤੇ ਕੇਂਦ੍ਰਿਤ ਨਵੇਂ ਕੋਰਸ ਵਿਕਸਤ ਕਰ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਅਜਿਹੀ ਹੀ ਇੱਕ ਪਹਿਲਕਦਮੀ ਹੈ ਨਿਊ ਏਰਾ ਆਫ਼ ਐਂਟਰਪ੍ਰਨਿਊਰੀਅਲ ਈਕੋਸਿਸਟਮ ਐਂਡ ਵਿਜ਼ਨ (ਐਨਈਵੀ), ਜੋ ਵਿਦਿਆਰਥੀਆਂ ਨੂੰ ਵਪਾਰ ਨਾਲ ਸਬੰਧਤ ਸਰਗਰਮੀਆਂ ਨਾਲ ਜਾਣੂ ਕਰਵਾਏਗੀ।
Advertisement
Advertisement