ਸਪੋਰਟਸ ਸਾਇੰਸ ਐਂਡ ਮੈਡੀਸਨ ਨੇ ਜਿੱਤੀ ਕ੍ਰਿਕਟ ਚੈਂਪੀਅਨਸ਼ਿਪ
05:03 AM Mar 04, 2025 IST
ਖੇਤਰੀ ਪ੍ਰਤੀਨਿਧਅੰਮ੍ਰਿਤਸਰ, 3 ਮਾਰਚ
Advertisement
ਵਾਇਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਅੰਤਰ-ਵਿਭਾਗ ਕ੍ਰਿਕਟ ਮੁਕਾਬਲੇ ਕਰਵਾਏ ਗਏ। ਵਿਦਿਆਰਥੀ ਭਲਾਈ ਡੀਨ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਵਿੱਚ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਫਿੱਟ ਇੰਡੀਆ ਪਹਿਲਕਦਮੀ ਦਾ ਹਿੱਸਾ ਸੀ।
ਲੜਕਿਆਂ ਦੇ ਇਸ ਕ੍ਰਿਕਟ ਟੂਰਨਾਮੈਂਟ ਵਿੱਚ 21 ਟੀਮਾਂ ਨੇ ਹਿੱਸਾ ਲਿਆ। ਪ੍ਰੋਫੈਸਰ (ਡਾ.) ਪ੍ਰੀਤ ਮੋਹਿੰਦਰ ਸਿੰਘ ਬੇਦੀ ਮਿਆਸ ਜੀ.ਐੱਨ.ਡੀ.ਯੂ. ਖੇਡ ਵਿਗਿਆਨ ਅਤੇ ਮੈਡੀਸਨ ਵਿਭਾਗ ਦੇ ਮੁਖੀ ਡਾ. ਅਮਰਿੰਦਰ ਸਿੰਘ, ਡਾ. ਅਮਨਦੀਪ ਸਿੰਘ ਅਤੇ ਡਾ. ਸ਼੍ਰੀਨਿਵਾਸਨ ਨੇ ਜੇਤੂ ਟੀਮਾਂ ਨੂੰ ਟਰਾਫੀਆਂ ਭੇਟ ਕੀਤੀਆਂ। ਕ੍ਰਿਕਟ ਟੂਰਨਾਮੈਂਟ ਦੇ ਨਤੀਜਿਆਂ ਵਿੱਚ ਚੈਂਪੀਅਨ ਜੀ.ਐਨ.ਡੀ.ਯੂ ਖੇਡ ਵਿਗਿਆਨ ਅਤੇ ਮੈਡੀਸਨ ਵਿਭਾਗ ਰਿਹਾ। ਜੀ.ਐੱਨ.ਡੀ.ਯੂ. ਕੈਂਪਸ ਸਪੋਰਟਸ ਦੇ ਅਧਿਆਪਕ ਇੰਚਾਰਜ ਅਤੇ ਫਿੱਟ ਇੰਡੀਆ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਅਮਨਦੀਪ ਸਿੰਘ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।
Advertisement
Advertisement