ਸੜਕ ਹਾਦਸੇ ’ਚ ਕਾਰ ਸਵਾਰ ਦੀ ਮੌਤ
05:18 AM Apr 10, 2025 IST
ਜਗਜੀਤ
Advertisement
ਮੁਕੇਰੀਆਂ, 9 ਅਪਰੈਲ
ਇੱਥੇ ਹਾਜੀਪੁਰ ਦਸੂਹਾ ਮਾਰਗ ’ਤੇ ਪੈਂਦੇ ਪਿੰਡ ਸਿੰਘਪੁਰ ਕੋਲ ਟਿੱਪਰ ਅਤੇ ਕਾਰ ਦਰਮਿਆਨ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਕਾਰ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨੰਗਲ ਬਿਹਾਲਾਂ ਦੇ ਰਤਨ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਤਨ ਸਿੰਘ ਵਾਸੀ ਨੰਗਲ ਬਿਹਾਲਾਂ ਦਸੂਹਾ ਕਿਸੇ ਕੰਮ ਲਈ ਆਇਆ ਸੀ। ਜਦੋਂ ਉਹ ਪਿੰਡ ਵਾਪਸ ਜਾ ਰਿਹਾ ਸੀ ਤਾਂ ਸਿੰਘਪੁਰ ਕੋਲ ਸਾਹਮਣੇ ਹਾਜੀਪੁਰ ਸਾਈਡ ਤੋਂ ਆ ਰਹੇ ਬੱਜਰੀ ਨਾਲ ਭਰੇ ਟਿੱਪਰ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਰਤਨ ਸਿੰਘ ਬੁਰੀ ਤਰ੍ਹਾਂ ਕਾਰ ਵਿੱਚ ਫਸ ਗਿਆ। ਕਾਫੀ ਜੱਦੋ-ਜਹਿਦ ਉਪਰੰਤ ਲੋਕਾਂ ਵਲੋਂ ਰਤਨ ਸਿੰਘ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਦਸੂਹਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਟਿੱਪਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ’ਤੇ ਪੁੱਜੀ ਹਾਜੀਪੁਰ ਪੁਲੀਸ ਨੇ ਟਿੱਪਰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement