ਸਟੋਰ ਮਾਲਕ ਨੂੰ ਧਮਕੀ ਭਰਿਆ ਪੱਤਰ ਮਿਲਿਆ
06:19 AM Apr 21, 2025 IST
ਨਿੱਜੀ ਪੱਤਰ ਪ੍ਰੇਰਕ
ਕਾਦੀਆਂ, 20 ਅਪਰੈਲ
ਸ਼ਹਿਰ ਦੇ ਬੁੱਟਰ ਰੋਡ ’ਤੇ ਸਥਿਤ ਗੁਰੂ ਲਾਲ ਜਨਰਲ ਸਟੋਰ ਦੇ ਮਾਲਕ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ। ਇਸ ਪੱਤਰ ਵਿੱਚ ਲਿਖਿਆ,‘ਜੇਕਰ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਕਾਦੀਆਂ ਛੱਡ ਕੇ ਚਲਾ ਜਾ, ਗੱਲ ਨੂੰ ਮਜ਼ਾਕ ਵਿੱਚ ਨਾ ਲਈ ਗੋਲਡੀ ਬਰਾੜ ਮੈਂਬਰ ਸੁੱਖਾ ਲਿਖਿਆ ਹੋਇਆ ਹੈ।’ ਦੁਕਾਨ ਦੀ ਰਾਖੀ ਕਰਨ ਲਈ ਰੱਖੇ ਮੁਲਾਜ਼ਮ ਨੂੰ ਇਹ ਪੱਤਰ ਇਕ ਮੂੰਹ ਬੰਨ੍ਹ ਕੇ ਆਇਆ ਅਣਪਛਾਤਾ ਵਿਅਕਤੀ ਫੜਾ ਕੇ ਚਲਾ ਗਿਆ। ਪੁਲੀਸ ਨੇ ਗੁਰੂ ਲਾਲ ਜਰਨਲ ਸਟੋਰ ਦੀ ਦੁਕਾਨ ਦੇ ਮਾਲਕ ਸੰਜੀਵ ਕੁਮਾਰ ਭਾਟੀਆ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ।
Advertisement
Advertisement