ਸਕੂਲ ਵਿੱਚ ਸਾਲਾਨਾ ਸਪੋਰਟਸ ਮੀਟ
05:22 AM Dec 24, 2024 IST
ਖਰੜ: ਏਪੀਜੇ ਪਬਲਿਕ ਸਕੂਲ ਖਰੜ ਵਿੱਚ ਕਿੰਡਰਗਾਰਟਨ ਅਤੇ ਪਹਿਲੀ ਤੋਂ ਬਾਰ੍ਹਵੀਂ ਕਲਾਸ ਦੀਆਂ ਲੜਕੀਆਂ ਦੀ ਸਾਲਾਨਾ ਸਪੋਰਟਸ ਮੀਟ ਕਵਰਾਈ ਗਈ। ਸਮਾਗਮ ਦੀ ਪ੍ਰਧਾਨਗੀ ਸਕੂਲ ਪ੍ਰਿੰਸੀਪਲ ਜਸਵੀਰ ਚੰਦਰ ਨੇ ਕੀਤੀ, ਜੋ ਐੱਮਸੀ ਚੋਣ ਦੇ ਮਾਣਮੱਤੇ ਜੇਤੂ ਸਨ। ਸਪੋਰਟਸ ਮੀਟ ਵਿੱਚ ਦੌੜਾਂ, ਰਿਲੇਅ ਮੁਕਾਬਲੇ ਅਤੇ ਫੀਲਡ ਗਤੀਵਿਧੀਆਂ ਕਰਵਾਈਆਂ ਗਈਆਂ। ਆਪਣੇ ਭਾਸ਼ਣ ਵਿੱਚ ਪ੍ਰਿੰਸੀਪਲ ਨੇ ਵਿਅਕਤੀਗਤ ਵਿਕਾਸ ਵਿੱਚ ਸਰੀਰਕ ਤੰਦਰੁਸਤੀ ਅਤੇ ਖੇਡਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਹ ਸਮਾਗਮ ਇਨਾਮ ਵੰਡ ਸਮਾਰੋਹ ਦੇ ਨਾਲ ਸਮਾਪਤ ਹੋਇਆ। ਜੇਤੂਆਂ ਦਾ ਸਨਮਾਨ ਕੀਤਾ ਗਿਆ ਅਤੇ ਹਰੇਕ ਭਾਗੀਦਾਰ ਦੇ ਯਤਨਾਂ ਨੂੰ ਮਾਨਤਾ ਦਿੱਤੀ ਗਈ। -ਪੱਤਰ ਪ੍ਰੇਰਕ
Advertisement
Advertisement