ਵਿਭਾਗ ਵੱਲੋਂ ਸਾਰੇ ਆਮਦਨ ਕਰ ਰਿਟਰਨ ਫਾਰਮ ਨੋਟੀਫਾਈ
ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਸਾਲ 2025-26 ਲਈ ਸਾਰੇ ਸੱਤ ਆਮਦਨ ਕਰ ਰਿਟਰਨ ਫਾਰਮ ਨੋਟੀਫਾਈ ਕਰ ਦਿੱਤੇ ਹਨ। ਛੋਟੇ ਅਤੇ ਦਰਮਿਆਨੇ ਕਰਦਾਤਾਵਾਂ ਵੱਲੋਂ ਦਾਇਰ ਕੀਤੇ ਜਾਣ ਵਾਲੇ ਆਈਟੀਆਰ ਫਾਰਮ 1 ਅਤੇ 4 ਨੂੰ 29 ਅਪਰੈਲ ਨੂੰ ਨੋਟੀਫਾਈ ਕੀਤੇ ਗਏ ਸਨ। ਟਰੱਸਟਾਂ ਅਤੇ ਚੈਰੀਟੇਬਲ ਸੰਸਥਾਵਾਂ ਵੱਲੋਂ ਦਾਇਰ ਕੀਤੇ ਜਾਣ ਵਾਲੇ ਆਈਟੀਆਰ-7 ਨੂੰ 11 ਮਈ ਨੂੰ ਨੋਟੀਫਾਈ ਕੀਤਾ ਗਿਆ। ਆਈਟੀਆਰ-1 ਅਤੇ 4 ਵਿੱਚ ਅਹਿਮ ਬਦਲਾਅ ਕੀਤਾ ਗਿਆ ਹੈ, ਜੋ ਸੂਚੀਬੱਧ ਇਕੁਇਟੀ ਤੋਂ ਪੂੰਜੀਗਤ ਲਾਭ ਆਮਦਨ ਦੇ ਐਲਾਨ ਨਾਲ ਸਬੰਧਤ ਹੈ। ਇਸ ਤਹਿਤ ਉਨ੍ਹਾਂ ਵਿਅਕਤੀਆਂ ਲਈ ਰਿਟਰਨ ਭਰਨਾ ਹੁਣ ਆਸਾਨ ਹੋ ਜਾਵੇਗਾ, ਜਿਨ੍ਹਾਂ ਨੇ ਸੂਚੀਬੱਧ ਸ਼ੇਅਰਾਂ ਤੋਂ 1.25 ਲੱਖ ਰੁਪਏ ਤੱਕ ਦੇ ਲੰਬੇ ਸਮੇਂ ਦੇ ਪੂੰਜੀ ਲਾਭ ਕਮਾਏ ਹਨ। ਹੁਣ ਤਨਖਾਹ ਲੈਣ ਵਾਲੇ ਵਿਅਕਤੀ ਅਤੇ ਸੰਭਾਵੀ ਟੈਕਸ ਯੋਜਨਾ ਤਹਿਤ ਆਉਣ ਵਾਲੇ ਵਿਅਕਤੀ, ਜਿਨ੍ਹਾਂ ਦਾ ਇੱਕ ਵਿੱਤੀ ਵਰ੍ਹੇ ਵਿੱਚ ਲੰਬੇ ਸਮੇਂ ਦਾ ਪੂੰਜੀਗਤ ਲਾਭ (ਐੱਲਟੀਸੀਜੀ) 1.25 ਲੱਖ ਰੁਪਏ ਤੱਕ ਦਾ ਹੈ, ਕ੍ਰਮਵਾਰ ਆਈਟੀਆਰ-1 ਅਤੇ ਆਈਟੀਆਰ-4 ਦਾਖਲ ਕਰ ਸਕਣਗੇ। ਪਹਿਲਾਂ ਇਨ੍ਹਾਂ ਨੂੰ ਆਈਟੀਆਰ-2 ਦਾਖਲ ਕਰਨਾ ਪੈਂਦਾ ਸੀ। ਆਮਦਨ ਕਰ ਕਾਨੂੰਨ ਤਹਿਤ ਸੂਚੀਬੱਧ ਸ਼ੇਅਰਾਂ ਅਤੇ ਮਿਊਚੁਅਲ ਫੰਡਾਂ ਦੀ ਵਿਕਰੀ ਤੋਂ 1.25 ਲੱਖ ਰੁਪਏ ਤੱਕ ਦੇ ਐੱਲਟੀਸੀਜੀ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਅੱਗੇ 1.25 ਲੱਖ ਰੁਪਏ ਤੋਂ ਵੱਧ ਦੇ ਮੁਨਾਫ਼ੇ ’ਤੇ 12.5 ਫ਼ੀਸ ਦੀ ਦਰ ਨਾਲ ਟੈਕਸ ਲਾਇਆ ਜਾਂਦਾ ਹੈ। ਜਿਨ੍ਹਾਂ ਨੂੰ ਆਪਣੇ ਖਾਤਿਆਂ ਦਾ ਆਡਿਟ ਕਰਵਾਉਣ ਦੀ ਲੋੜ ਨਹੀਂ ਹੈ, ਉਨ੍ਹਾਂ ਲਈ ਆਈਟੀਆਰ ਫਾਈਲ ਕਰਨ ਦੀ ਆਖਰੀ ਤਰੀਕ 31 ਜੁਲਾਈ ਹੈ। -ਪੀਟੀਆਈ