ਲੁਧਿਆਣਾ ਜ਼ਿਮਨੀ ਚੋਣ: ਪੜਤਾਲ ਮਗਰੋਂ 15 ਨਾਮਜ਼ਦਗੀਆਂ ਸਹੀ
05:44 AM Jun 04, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜੂਨ
ਲੁਧਿਆਣਾ ਪੱਛਮੀ ਸੀਟ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਕੁੱਲ 15 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 26 ਮਈ ਤੋਂ 2 ਜੂਨ ਤੱਕ ਕੁੱਲ 22 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਸਨ ਤੇ ਅੱਜ ਪੜਤਾਲ ਮਗਰੋਂ ਕੁੱਲ 15 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। ਇਨ੍ਹਾਂ ਵਿੱਚ ਇੰਜ. ਬਲਦੇਵ ਰਾਜ ਕਤਨਾ (ਆਜ਼ਾਦ), ਭਾਰਤ ਭੂਸ਼ਣ (ਕਾਂਗਰਸ), ਐਡਵੋਕੇਟ ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ), ਸੰਜੀਵ ਅਰੋੜਾ (ਆਮ ਆਦਮੀ ਪਾਰਟੀ), ਪਰਮਜੀਤ ਸਿੰਘ ਭਰਾਜ (ਆਜ਼ਾਦ), ਐਲਬਰਟ ਦੁਆ (ਆਜ਼ਾਦ), ਜਤਿੰਦਰ ਕੁਮਾਰ ਸ਼ਰਮਾ (ਨੈਸ਼ਨਲ ਲੋਕ ਸੇਵਾ ਪਾਰਟੀ), ਕਮਲ ਪਵਾਰ (ਆਜ਼ਾਦ) ਤੇ ਹੋਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 5 ਜੂਨ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ।
Advertisement
Advertisement