ਵਿਧਾਇਕ ਨੇ ਭੱਟੋ ਦੀ ਫਿਰਨੀ ਦਾ ਕੰਮ ਸ਼ੁਰੂ ਕਰਵਾਇਆ
05:16 AM Jan 04, 2025 IST
ਨੂਰਪੁਰ ਬੇਦੀ: ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਸਮੁੱਚੇ ਹਲਕੇ ਅੰਦਰ ਸੁਰੂ ਕੀਤੇ ਗਈ ਵਿਕਾਸ ਕਾਰਜਾਂ ਦੀ ਲੜੀ ਦੇ ਤਹਿਤ ਪਿੰਡ ਭੱਟੋ ਵਿਖੇ ਇੰਟਰਲਾਕ ਟਾਈਲਾਂ ਨਾਲ ਪਿੰਡ ਦੀ ਫਿਰਨੀ ਨੂੰ ਪੱਕਾ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਵਿਧਾਇਕ ਚੱਢਾ ਨੇ ਕੰਮ ਦੀ ਸ਼ੁਰੂਆਤ ਬਜ਼ੁਰਗ ਵਰਿਆਮ ਸਿੰਘ ਦੇ ਹੱਥੋਂ ਕਰਵਾਈ। ਇਸ ਮੌਕੇ ਇਸ ਸਰਪੰਚ ਮਾਸਟਰ ਗੁਰਨਾਮ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ, ਸੈਕਟਰੀ ਗੁਰਵਿੰਦਰ ਸਿੰਘ, ਅਮਰੀਕ ਸਿੰਘ ਭੱਟੋ, ਸੁਖਵਿੰਦਰ ਸਿੰਘ ਸੁੱਖਾ, ਮਨਪ੍ਰੀਤ ਸਿੰਘ ਗਿੱਲ, ਸਤਨਾਮ ਸਿੰਘ ਨਾਗਰਾ, ਰਾਮ ਪ੍ਰਤਾਪ ਸਰਥਲੀ, ਬਾਬਾ ਵਰਿਆਮ ਸਿੰਘ, ਭਾਗ ਸਿੰਘ ਮਦਾਨ, ਸੈਕਟਰੀ ਸੁਖਪ੍ਰੀਤ ਸਿੰਘ ਗਿੱਲ, ਗੁਰਦਿਆਲ ਸਿੰਘ ਗੋਲਡੀ ਜੇਈ ਲੋਕ ਨਿਰਮਾਣ ਵਿਭਾਗ ਸਣੇ ਪਿੰਡ ਵਾਸੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement