ਵਿਧਾਇਕ ਨੇ ਕੰਢੀ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਮੁਕੇਰੀਆਂ, 9 ਜਨਵਰੀ
ਕੰਢਾਲੀਆਂ ਮੋੜ ਗੜ੍ਹਦੀਵਾਲਾ ’ਚ ਸਥਿਤ ਆਪਣੇ ਦਫਤਰ ’ਚ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਮੌਕੇ ਪਿੰਡ ਸਹਿਜੋਵਾਲ, ਨਰੂੜ, ਖੰਗਵਾੜ੍ਹੀ, ਸੇਖਾ, ਨਵੀਂ ਬਸਤੀ ਪੰਡੋਰੀ ਅਟਵਾਲ, ਕੰਢਾਲੀਆਂ, ਬਾਹਟੀਵਾਲ, ਮਨਹੋਤਾ, ਮੱਲੇਵਾਲ੍ਹ, ਕੇਸ਼ੋਪੁਰ, ਟੁੰਡ, ਮਸਤੀਵਾਲ, ਕਟਹੋੜ, ਬਰੂਹੀ ਅਤੇ ਕੋਈ ਆਦਿ ਪਿੰਡਾਂ ਦੇ ਸਰਪੰਚਾਂ/ਪੰਚਾਂ ਤੇ ਲੋਕਾਂ ਨੇ ਸ਼ਿਰਕਤ ਕੀਤੀ।
ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮਗਰੋਂ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਮਸਲੇ ਹੱਲ ਕਰਨ ਲਈ ਵਚਨਬੱਧ ਹੈ। ਸੂਬਾ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਪੇਂਡੂ ਤੇ ਸ਼ਹਿਰੀ ਤਬਕੇ ਦੇ ਚੁਣੇ ਨੁਮਾਇੰਦਿਆਂ ਨੂੰ ਬਿਨਾਂ ਭੇਦ ਭਾਵ ਕੰਮ ਕਰਾਉਣ ਦੀ ਤਾਕੀਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਲਈ ਵੱਡੇ ਪੱਧਰ ’ਤੇ ਗਰਾਂਟਾਂ ਮਹੁੱਈਆਂ ਕਰਵਾਈਆਂ ਜਾ ਰਹੀਆਂ ਹਨ।
ਇਸ ਮੌਕੇ ਬਲਾਕ ਇੰਚਾਰਜ ਤੇ ਬਲਾਕ ਸੰਮਤੀ ਮੈਂਬਰ ਆਕੁੰਸ਼ ਪੰਡਿਤ, ਜੇਈ ਅਵਤਾਰ ਸਿੰਘ ਸਰਕਲ ਪ੍ਰਧਾਨ, ਕਮਲਪਾਲ ਸਿੰਘ ਪਾਲਾ ਟੁੰਡ, ਸਰਪੰਚ ਮਨਦੀਪ ਕੁਮਾਰ ਬਾਹਟੀਵਾਲ, ਬਲਾਕ ਪ੍ਰਧਾਨ ਮਾਸਟਰ ਪਰਮਾਨੰਦ ਮੱਲੇਵਾਲ੍ਹ, ਬਲਾਕ ਪ੍ਰਧਾਨ ਗੌਰਵ ਸ਼ਰਮਾ, ਸਰਪੰਚ ਤਰਲੋਕ ਬਰੂਹੀ, ਸਰਪੰਚ ਖ਼ੰਗਵਾੜੀ ਕਰਨ ਸਿੰਘ, ਸਰਪੰਚ ਮਾਨਹੋਤਾ ਮਦਨ ਲਾਲ, ਸਰਪੰਚ ਕਟੋਹੜ੍ਹ ਸੁਖਵੀਰ ਸਿੰਘ, ਸਰਪੰਚ ਨਰੂੜ ਰਾਜਿੰਦਰ ਕੁਮਾਰ, ਸਾਬਕਾ ਸਰਪੰਚ ਜੈਪਾਲ ਬਾਹਟੀਵਾਲ, ਬਲਾਕ ਪ੍ਰਧਾਨ ਰਾਜੂ ਸਹਿਜੋਵਾਲ ਸਮੇਤ ਵੱਡੀ ਗਿਣਤੀ ਵਿੱਚ ਕੰਢੀ ਖੇਤਰ ਦੇ ਲੋਕ ਹਾਜ਼ਰ ਸਨ।