ਵਿਧਾਇਕ ਵੱਲੋਂ ਮੰਦਰ ਦੇ ਪਾਰਕ ਦਾ ਉਦਘਾਟਨ
ਪੱਤਰ ਪ੍ਰੇਰਕ
ਜ਼ੀਰਾ, 14 ਜਨਵਰੀ
ਪ੍ਰਾਚੀਨ ਕਾਲੀ ਮਾਤਾ ਧਾਮ ਮੰਦਰ ਖੰਡ ਮਿੱਲ ਜ਼ੀਰਾ ਵਿੱਚ ਮਕਰ ਸੰਕ੍ਰਾਂਤੀ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਨੀਰਜ ਸ਼ਰਮਾ ਗਿੰਨੀ ਸੋਢੀ ਵਾਲਾ ਦੀ ਅਗਵਾਈ ਵਿੱਚ ਹਵਨ ਯੱਗ ਕਰਵਾਇਆ ਗਿਆ। ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਵੱਲੋਂ ਹਵਨ ਯੱਗ ਵਿੱਚ ਹਾਜ਼ਰੀ ਭਰੀ ਗਈ। ਇਸ ਦੌਰਾਨ ਮਾਤਾ ਦੀ ਮੂਰਤੀ ’ਤੇ ਸਵਾ ਕਿਲੋ ਚਾਂਦੀ ਦਾ ਮੁਕਟ ਚੜ੍ਹਾਇਆ ਗਿਆ। ਵਿਧਾਇਕ ਕਟਾਰੀਆ ਨੇ ਮੰਦਰ ਵਿੱਚ ਬਣ ਰਹੇ ਪਾਰਕ ਦਾ ਬੂਟੇ ਲਾ ਕੇ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਬੂਟੇ ਲਗਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਮੰਦਰ ਨੂੰ ਜਾਣ ਵਾਲੀ ਸੜਕ ਅਤੇ ਬਾਹਰ ਤੋਂ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਵਿਸ਼ਰਾਮ ਘਰ ਬਣਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਪ੍ਰੀਤ ਸਿੰਘ ਜੱਜ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਧਰਮਪਾਲ ਚੁੱਘ, ਰੋਟਰੀ ਕਲੱਬ ਦੇ ਪ੍ਰਧਾਨ ਅਨਿਲ ਕੁਮਾਰ ਬਜਾਜ, ਮਨਮੋਹਨ ਸਿੰਘ ਗੁਜਰਾਲ, ਸਰਬਜੀਤ ਸ਼ਰਮਾ, ਪੁਜਾਰੀ ਭਾਰਤ ਭੂਸ਼ਣ ਤ੍ਰਿਵੇਦੀ, ਪੁਜਾਰੀ ਦੀਪਕ ਕੁਮਾਰ, ਗੁਰਮੇਲ ਸਿੰਘ ਲੋਟਾ, ਬੂਟਾ ਸਿੰਘ ਸਰਪੰਚ, ਹਰਭਜਨ ਸਿੰਘ, ਦਲਜੀਤ ਸਿੰਘ ਅਵਾਨ ਤੇ ਅਸ਼ੋਕ ਹੰਸ ਆਦਿ ਹਾਜ਼ਰ ਸਨ।