ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦੇਸ਼ੀ ਵਿਦਿਆਰਥੀਆਂ ਨੂੰ ਗਰੀਨ ਕਾਰਡ ਦੇਣ ਦੇ ਚੋਣ ਵਾਅਦੇ ਤੋਂ ਮੁੱਕਰੇ ਟਰੰਪ

04:16 AM Jun 08, 2025 IST
featuredImage featuredImage
ਡੋਨਲਡ ਟਰੰਪ।

ਵਾਸ਼ਿੰਗਟਨ, 7 ਜੂਨ
ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਨਿਵੇਕਲੀ ਤਜਵੀਜ਼ ਪੇਸ਼ ਕਰਦਿਆਂ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੇ ਅਮਰੀਕਾ ਤੋਂ ਗਰੈਜੂਏਟ ਹੋਣ ’ਤੇ ਉਨ੍ਹਾਂ ਨੂੰ ਗਰੀਨ ਕਾਰਡ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਇਸ ਵਾਅਦੇ ਤੋਂ ਮੁੱਕਰ ਗਏ ਹਨ। ਹਾਰਵਰਡ ਯੂਨੀਵਰਸਿਟੀ ’ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ ’ਤੇ ਰੋਕ ਅਤੇ ਨਵੇਂ ਸਟੂਡੈਂਟ ਵੀਜ਼ਾ ਇੰਟਰਵਿਊ ਰੋਕਣ ਨਾਲ ਨੌਜਵਾਨ ਦੁਚਿੱਤੀ ’ਚ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਟਰੰਪ ਜਾਣਬੁੱਝ ਕੇ ਵਿਦੇਸ਼ੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਟਰੰਪ ਨੇ ਚੋਣ ਪ੍ਰਚਾਰ ਦੌਰਾਨ ਇਕ ਪੋਡਕਾਸਟ ’ਚ ਵਿਦੇਸ਼ੀ ਵਿਦਿਆਰਥੀਆਂ ਦਾ ਅਮਰੀਕਾ ’ਚ ਸਵਾਗਤ ਕਰਨ ਦਾ ਬਿਆਨ ਦਿੱਤਾ ਸੀ ਪਰ ਹੁਣ ਉਹ ਇਮੀਗਰੇਸ਼ਨ ਰਾਹੀਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਂਝ ਹਾਰਵਰਡ ਮਾਮਲੇ ’ਚ ਸੰਘੀ ਜੱਜ ਨੇ ਟਰੰਪ ਦੇ ਹੁਕਮਾਂ ’ਤੇ ਆਰਜ਼ੀ ਰੋਕ ਲਗਾ ਦਿੱਤੀ ਹੈ। ਦੁਨੀਆ ਭਰ ਦੇ ਵਿਦਿਆਰਥੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਹੁਣ ਅਮਰੀਕਾ ’ਚ ਡਰ ਅਤੇ ਅਸੁਰੱਖਿਆ ਦੇ ਮਾਹੌਲ ’ਚ ਰਹਿ ਰਹੇ ਹਨ। ਕਈ ਵਿਦਿਆਰਥੀਆਂ ਨੇ ਘਰ ਜਾਣ ਦਾ ਫ਼ੈਸਲਾ ਵੀ ਟਾਲ ਦਿੱਤਾ ਹੈ। -ਏਪੀ

Advertisement

 

ਟਰੰਪ ਖ਼ਿਲਾਫ਼ ਜਾ ਕੇ ਮਸਕ ਵੱਡੀ ਗਲਤੀ ਕਰ ਰਹੇ ਨੇ: ਵੈਂਸ

ਜੇਡੀ ਵੈਂਸ।

ਬ੍ਰਿਜਵਾਟਰ: ਦੁਨੀਆ ਦੇ ਸਭ ਤੋਂ ਤਾਕਤਵਰ ਆਗੂ ਡੋਨਲਡ ਟਰੰਪ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਵਿਚਕਾਰ ਤਕਰਾਰ ਮਗਰੋਂ ਹੁਣ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਵੈਂਸ ਨੇ ਕਿਹਾ ਹੈ ਕਿ ਟਰੰਪ ਖ਼ਿਲਾਫ਼ ਜਾ ਕੇ ਮਸਕ ਬਹੁਤ ਵੱਡੀ ਗਲਤੀ ਕਰ ਰਹੇ ਹਨ। ਉਂਝ ਵੈਂਸ ਨੇ ਮਸਕ ਦੇ ਤਿੱਖੇ ਹਮਲਿਆਂ ਨੂੰ ਅਣਗੌਲਿਆ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਉਹ ਇਕ ਭਾਵੁਕ ਇਨਸਾਨ ਹੈ ਜੋ ਨਿਰਾਸ਼ ਹੋ ਗਿਆ ਹੈ। ਵੈਂਸ ਨੇ ਕਿਹਾ, ‘‘ਮੈਨੂੰ ਆਸ ਹੈ ਕਿ ਐਲਨ ਟੀਮ ’ਚ ਵਾਪਸ ਆ ਜਾਵੇਗਾ। ਹਾਲੇ ਸ਼ਾਇਦ ਇਹ ਸੰਭਵ ਨਹੀਂ ਹੈ ਕਿਉਂਕਿ ਉਸ ਨੇ ਹਮਲਾਵਰ ਰੁਖ ਅਪਣਾਇਆ ਹੋਇਆ ਹੈ।’’ ਵੈਂਸ ਤੋਂ ਇਲਾਵਾ ਰਿਪਬਲਿਕਨ ਪਾਰਟੀ ਦੇ ਕਈ ਹੋਰ ਆਗੂਆਂ ਨੇ ਵੀ ਟਰੰਪ ਅਤੇ ਮਸਕ ਨੂੰ ਆਪਣੇ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਮਸਕ ਵੱਲੋਂ ਟਰੰਪ ਦੇ ਬਿੱਲ ਨੂੰ ਹਰਾਉਣ ਦੀ ਸੋਸ਼ਲ ਮੀਡੀਆ ’ਤੇ ਅਪੀਲ ਕਰਨ ਨਾਲ ਰਾਸ਼ਟਰਪਤੀ ਥੋੜੇ ਨਿਰਾਸ਼ ਹੋ ਗਏ ਹਨ। ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਜੈਫਰੀ ਐਪਸਟੀਨ ਦੇ ਰਾਸ਼ਟਰਪਤੀ ਨਾਲ ਸਬੰਧ ਹੋਣ ਦਾ ਮਸਕ ਵੱਲੋਂ ਦਾਅਵਾ ਕੀਤੇ ਜਾਣ ਕਾਰਨ ਵੀ ਰੌਲਾ ਪੈ ਗਿਆ। ਇਸ ਮਗਰੋਂ ਮਸਕ ਨੇ ਐਪਸਟੀਨ ਬਾਰੇ ਪਾਈਆਂ ਪੋਸਟਾਂ ਹਟਾ ਲਈਆਂ। -ਏਪੀ

Advertisement

Advertisement