ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਥਾਣੇਦਾਰ ਕਾਬੂ
05:11 AM May 07, 2025 IST
ਨਿੱਜੀ ਪੱਤਰ ਪ੍ਰੇਰਕ
ਮੋਗਾ, 6 ਮਈ
ਇਥੇ ਡੀਐੱਸਪੀ ਵਿਜੀਲੈਂਸ ਅਮ੍ਰਿੰਤਪਾਲ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਰਾਜਿੰਦਰ ਸਿੰਘ ਦੀ ਟੀਮ ਨੇ ਥਾਣਾ ਸਮਾਲਸਰ ਵਿੱਚ ਤਾਇਨਾਤ ਥਾਣੇਦਾਰ ਹਰਬਿੰਦਰ ਸਿੰਘ ਨੂੰ ਲੰਘੀ ਰਾਤ ਕੋਟਕਪੂਰਾ ਬੱਤੀਆਂ ਵਾਲੇ ਚੌਕ ’ਚ 10 ਹਜ਼ਾਰ ਵੱਢੀ ਲੈਂਦਾ ਕਾਬੂ ਕਰ ਲਿਆ। ਸ਼ਿਕਾਇਤਕਰਤਾ ਅਮਰ ਸਿੰਘ ਨੂੰ 8 ਅਕਤੂਬਰ 2024 ਨੂੰ ਸਮਾਲਸਰ ਬੱਸ ਅੱਡੇ ਤੋਂ ਅਗਵਾ ਕਰ ਲਿਆ ਸੀ। ਇਸ ਸਬੰਧ ਵਿੱਚ ਪੁਲੀਸ ਨੇ 29 ਅਪਰੈਲ ਨੂੰ ਮੁਲਜ਼ਮ ਰਮਨ ਕੁਮਾਰ, ਕਾਲਾ ਆਦਿ ਖ਼ਿਲਾਫ਼ ਥਾਣਾ ਸਮਾਲਸਰ ਵਿੱਚ ਕੇਸ ਦਰਜ ਕੀਤਾ ਸੀ। ਤਫ਼ਤੀਸ਼ੀ ਅਫਸ਼ਰ ਏਐੱਸਆਈ ਹਰਬਿੰਦਰ ਸਿੰਘ ਨੇ ਮੁਲਜ਼ਮਾਂ ਨੁੰ ਗ੍ਰਿਫ਼ਤਾਰ ਕਰਨ ਲਈ ਸ਼ਿਕਾਇਤਕਰਤਾ ਅਮਰ ਸਿੰਘ ਨਾਲ 15 ਹਜ਼ਾਰ ਰੁਪਏ ਦਾ ਕਥਿਤ ਸੌਦਾ ਕਰ ਲਿਆ। ਥਾਣੇਦਾਰ ਨੇ 5 ਹਜ਼ਾਰ ਪਹਿਲਾਂ ਲੈ ਲਏ ਅਤੇ ਬਾਕੀ 10 ਹਜ਼ਾਰ ਲੈਂਦੇ ਹੋਏ ਅੱਜ ਉਹ ਵਿਜੀਲੈਂਸ ਦੇ ਅੜਿੱਕੇ ਆ ਗਿਆ।
Advertisement
Advertisement