ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ 65 ਲੱਖ ਰੁਪਏ ਵੰਡੇ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 31 ਮਾਰਚ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਆਪਣੇ ਹਲਕੇ ਵਿੱਚ ਪੰਚਾਇਤਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ 65 ਲੱਖ ਰੁਪਏ ਦੇ ਚੈੱਕ ਵੰਡੇ। ਧਾਲੀਵਾਲ ਨੇ ਕਿਹਾ ਕਿ ਉਹ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਖੁਦ ਨਿਗਰਾਨੀ ਕਰਨ ਅਤੇ ਜਿੱਥੇ ਕਿਤੇ ਵੀ ਕੋਈ ਘਾਟ ਨਜ਼ਰ ਆਉਂਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਦੇਣ ਤਾਂ ਜੋ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਅਜਨਾਲਾ ਅਧੀਨ ਆਉਂਦੇ ਗ੍ਰਾਮ ਪੰਚਾਇਤਾਂ ਨਵਾਂ ਡੱਲਾ ਰਾਜਪੂਤਾਂ ਨੂੰ 3 ਲੱਖ ਰੁਪਏ, ਬਾਠ ਨੂੰ 5 ਲੱਖ ਰੁਪਏ ਨਿਕਾਸੀ ਨਾਲੇ ਲਈ, ਗ੍ਰਾਮ ਪੰਚਾਇਤਾਂ ਨੰਗਲ ਵੰਝਾਵਾਲਾ ਨੂੰ 5 ਲੱਖ ਰੁਪਏ, ਜਾਫਰਕੋਟ ਨੂੰ 5 ਲੱਖ ਰੁਪਏ, ਗੱਗੋਮਾਹਲ ਨੂੰ 5 ਲੱਖ ਰੁਪਏ ਛੱਪੜ ਦੀ ਰੈਨੋਵੇਸ਼ਨ ਲਈ ਅਤੇ ਉੜਧਨ ਨੂੰ 2.49 ਲੱਖ ਰੁਪਏ ਡਿਕਿੰਗ ਵਾਟਰ ਅਤੇ ਸੈਨੀਟੇਸ਼ਨ ਲਈ, ਗ੍ਰਾਮ ਪੰਚਾਇਤਾਂ ਚੱਕਬਾਲਾ ਨੂੰ ਸੀਵਰੇਜ ਲਈ 13.56 ਲੱਖ ਅਤੇ ਸੋਲਰ ਲਾਈਟਾਂ ਵਾਸਤੇ 7.40 ਲੱਖ ਰੁਪਏ, ਸੈਦੋਗਾਜ਼ੀ ਨੂੰ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਲਈ 4.93 ਲੱਖ ਰੁਪਏ ਅਤੇ ਇੰਟਰਲਾਕ ਗਲੀਆਂ/ਨਾਲੀਆਂ ਲਈ 4 ਲੱਖ ਰੁਪਏ, ਗੁਰਾਲਾ ਨੂੰ ਸ਼ਮਸ਼ਾਨਘਾਟ ਦੇ ਰਸਤੇ ਲਈ 7 ਲੱਖ ਅਤੇ ਧਾਰੀਵਾਲ ਕਲੇਰ ਨੂੰ ਸੋਲਰ ਲਾਇਟਾਂ ਲਈ 2.60 ਲੱਖ ਰੁਪਏ ਦੇ ਚੈੱਕ ਵੰਡੇ।