ਵਿਆਹ ਸਮਾਗਮ ਕਰਵਾਇਆ
05:25 AM Apr 14, 2025 IST
ਐੱਸਏਐੱਸ ਨਗਰ(ਮੁਹਾਲੀ): ਇੱਥੋਂ ਦੇ ਸੈਕਟਰ 87 ਦੇ ਤ੍ਰਿਵੈਣੀ ਬਾਬਾ ਗੁਸਾਂਈ ਦਾਸ ਦੇ ਅਸਥਾਨ ਵਿਖੇ ਭਾਈ ਨਿਹਾਲ ਸਿੰਘ ਦੀ ਅਗਵਾਈ ਹੇਠ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਲੋੜਵੰਦ ਪਰਿਵਾਰ ਦੀ ਇੱਕ ਲੜਕੀ ਦਾ ਵਿਆਹ ਸਮਾਗਮ ਕੀਤਾ ਗਿਆ। ਇਸ ਮੌਕੇ ਨਵਵਿਆਹੇ ਜੋੜੇ ਨੂੰ ਗਹਿਣੇ ਅਤੇ ਘਰੇਲੂ ਵਰਤੋਂ ਦੀਆਂ ਹੋਰ ਵਸਤਾਂ ਵੀ ਦਿੱਤੀਆਂ ਗਈਆਂ। ਸਮਾਜ ਸੇਵੀ ਭਾਈ ਜਰਨੈਲ ਸਿੰਘ ਲੋਹਗੜ੍ਹ ਦਾ ਭਾਈ ਨਿਹਾਲ ਸਿੰਘ ਅਤੇ ਕੇਸਰ ਸਿੰਘ ਰਾਏਪੁਰ ਖੁਰਦ ਨੇ ਇਲੈਕਟ੍ਰਿਕ ਸਾਈਕਲ ਨਾਲ ਸਨਮਾਨ ਕੀਤਾ। ਇਸ ਮੌਕੇ ਬਾਬਾ ਪਰਮਜੀਤ ਸਿੰਘ ਹੰਸਾਲੀ, ਬਾਬਾ ਤੇਜਾ ਸਿੰਘ ਹਜ਼ੂਰ ਸਾਹਿਬ, ਬੀਬੀ ਕਮਲਜੀਤ ਕੌਰ ਸੋਲਖ਼ੀਆਂ, ਬੀਬੀ ਕੁਲਦੀਪ ਕੌਰ ਸੋਹਾਣਾ, ਬਾਬਾ ਸੁਰਿੰਦਰ ਸਿੰਘ, ਬਾਬਾ ਪਰਮਪ੍ਰੀਤ ਸਿੰਘ ਨਥਲਪੁਰ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਭਾਈ ਜਗਦੀਪ ਸਿੰਘ ਅਤੇ ਪਰਮਜੀਤ ਸਿੰਘ ਵੱਲੋਂ ਆਖੰਡ ਪਾਠਾਂ ਦੀ ਸੇਵਾ ਕੀਤੀ ਗਈ। -ਖੇਤਰੀ ਪ੍ਰਤੀਨਿਧ
Advertisement
Advertisement