ਵਿਅਕਤੀ ਦੀ ਲਾਸ਼ ਬਰਾਮਦ
05:49 AM Apr 11, 2025 IST
ਪੱਤਰ ਪ੍ਰੇਰਕ
ਫਗਵਾੜਾ, 10 ਅਪਰੈਲ
ਇੱਥੋਂ ਦੇ ਮੇਹਲੀ-ਮੇਹਟਾਂ ਬਾਈਪਾਸ ’ਤੇ ਸਥਿਤ ਗੁਰੂ ਨਾਨਕ ਨਗਰ ਨੇੜਿਉਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਨੂੰ ਪੁਲੀਸ ਨੇ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤਾ ਹੈ। ਇਸ ਸਬੰਧੀ ਐੱਸਐੱਚਓ (ਸਦਰ) ਕਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਬੂਟਾ ਰਾਮ ਪੁੱਤਰ ਬਲਬੀਰ ਚੰਦ ਵਾਸੀ ਬੀੜ ਪੁਆਦ ਵਜੋਂ ਹੋਈ ਹੈ। ਇਹ ਵਿਅਕਤੀ ਕਿਸੇ ਨਾਲ ਘਰੋਂ ਗਿਆ ਸੀ ਪਰ ਵਾਪਸ ਨਹੀਂ ਆਇਆ। ਪੁਲੀਸ ਅਨੁਸਾਰ ਪਰਿਵਾਰ ਨੂੰ ਇਸ ਦੀ ਮੌਤ ’ਤੇ ਸ਼ੱਕ ਹੈ ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement