ਵਾਹਨ ਮਾਲਕਾਂ ਨੂੰ ਬਕਾਇਆ ਚਲਾਨ ਫੌਰੀ ਜਮ੍ਹਾਂ ਕਰਾਉਣ ਦੀ ਅਪੀਲ
06:18 AM Mar 27, 2025 IST
ਪੱਤਰ ਪ੍ਰੇਰਕ
ਰੂਪਨਗਰ, 26 ਮਾਰਚ
ਰਿਜਨਲ ਟਰਾਂਸਪੋਰਟ ਅਫਸਰ ਰੂਪਨਗਰ (ਆਰਟੀਓ) ਗੁਰਵਿੰਦਰ ਸਿੰਘ ਜੌਹਲ ਨੇ ਉਨ੍ਹਾਂ ਸਾਰੇ ਵਾਹਨ ਮਾਲਕਾਂ ਨੂੰ ਤੁਰੰਤ ਬਕਾਇਆ ਚਲਾਨ ਰਾਸ਼ੀ ਜਮ੍ਹਾਂ ਕਰਨ ਦੀ ਅਪੀਲ ਕੀਤੀ ਹੈ, ਜਿਨ੍ਹਾਂ ਵਾਹਨਾਂ ਦੇ ਚਲਾਨ ਅਜੇ ਬਕਾਇਆ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਿੱਚ ਅਸਫਲ ਰਹਿਣ ਵਾਲੇ ਵਾਹਨ ਮਾਲਕਾਂ ਦੇ ਵਾਹਨ ਬਲੈਕਲਿਸਟ ਕੀਤੇ ਜਾ ਸਕਦੇ ਹਨ। ਆਰਟੀਓ ਜੌਹਲ ਨੇ ਕਿਹਾ ਕਿ ਇਹ ਅਕਸਰ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਵਾਹਨ ਮਾਲਕ ਜੁਰਮਾਨਾ ਲੱਗਣ ਤੋਂ ਬਾਅਦ ਵੀ ਚਲਾਨ ਰਾਸ਼ੀ ਜਮ੍ਹਾ ਨਹੀਂ ਕਰਦੇ, ਜਿਸ ਕਾਰਨ ਬਕਾਇਆ ਰਕਮ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਮੋਟਰ ਵਾਹਨ ਐਕਟ 1989 ਤਹਿਤ ਚਲਾਨ ਜਾਰੀ ਹੋਣ ਦੀ ਮਿਤੀ ਤੋਂ 90 ਦਿਨਾਂ ਦੇ ਅੰਦਰ ਚਲਾਨ ਰਾਸ਼ੀ ਜਮ੍ਹਾਂ ਕਰਨਾ ਲਾਜ਼ਮੀ ਹੈ। ਉਨ੍ਹਾਂ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਦਸ ਦਿਨਾਂ ਦੇ ਅੰਦਰ ਆਪੋ-ਆਪਣੇ ਵਾਹਨਾਂ ਦੇ ਚਲਾਨ ਭੁਗਤ ਲੈਣ ਤੇ 10 ਦਿਨਾਂ ਬਾਅਦ ਮੋਟਰ ਵਾਹਨ ਐਕਟ ਦੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਅਤੇ ਜੁਰਮਾਨੇ ਲਾਗੂ ਕੀਤੇ ਜਾਣਗੇ।
Advertisement
Advertisement