ਵਾਲੀਬਾਲ ਟੂਰਨਾਮੈਂਟ: ਬਾਜਪੁਰ ਨੇ ਛਿਛਰੇਵਾਲ ਨੂੰ ਹਰਾਇਆ
ਨਿੱਜੀ ਪੱਤਰ ਪ੍ਰੇਰਕ
ਬਟਾਲਾ, 25 ਮਾਰਚ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਦਿਨਾਂ ਵਾਲੀਬਾਲ ਟੂਰਨਾਂਮੈਂਟ ਪਿੰਡ ਨਾਨਕ ਚੱਕ ਤਪ ਅਸਥਾਨ ਮੰਦਰ ਭਗਵਾਨ ਸ੍ਰੀ ਚੰਦ ’ਚ ਸ਼ੁਰੂ ਕਰਵਾਇਆ ਗਿਆ। ਸਮਾਗਮ ਵਿੱਚ ਮਹੰਤ ਹਰੀ ਕੁੰਭ ਦਾਸ, ਪੰਜਾਬ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਓਲੰਪੀਅਨ ਰੁਪਿੰਦਰਪਾਲ ਸਿੰਘ (ਪੀ.ਸੀ.ਐੱਸ. ਅੰਡਰ ਟਰੇਨਿੰਗ), ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਰੰਧਾਵਾ, ਕੈਪਟਨ ਪਰਸ਼ੋਤਮ ਲਾਲ ਸਮੇਤ ਹੋਰ ਮੋਹਤਬਰ ਮੌਜੂਦ ਸਨ। ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਵਾਲੀਬਾਲ ਟੂਰਨਾਮੈਂਟ ਵਿੱਚ 12 ਟੀਮਾਂ ਹਿੱਸਾ ਲੈ ਰਹੀਆਂ ਹਨ। ਅੱਜ ਪਹਿਲਾ ਮੈਚ ਪਿੰਡ ਛਿਛਰੇਵਾਲ ਅਤੇ ਬਾਜਪੁਰ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਪਿੰਡ ਬਾਜਪੁਰ ਦੀ ਟੀਮ ਜੇਤੂ ਰਹੀ।
ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਦੱਸਿਆ ਕਿ 26 ਮਾਰਚ ਨੂੰ ਦੁਪਹਿਰੋਂ ਬਾਅਦ ਫਾਈਨਲ ਮੈਚ ਖੇਡਿਆ ਜਾਵੇਗਾ। ਮੁੱਖ ਮਹਿਮਾਨ ਵਜੋਂ ਬਟਾਲਾ ਦੇ ਐੱਸਐੱਸਪੀ ਜਨਾਬ ਸੁਹੇਲ ਕਾਸਿਮ ਮੀਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਏਡੀਸੀ ਹਰਜਿੰਦਰ ਸਿੰਘ ਬੇਦੀ ਸ਼ਿਰਕਤ ਕਰਨਗੇ।