ਵਪਾਰ ਮੰਡਲ ਵੱਲੋਂ ਚੀਨੀ ਡੋਰ ਵਿਕਰੇਤਾਵਾਂ ਦਾ ਬਾਈਕਾਟ
ਪੱਤਰ ਪ੍ਰੇਰਕ
ਦਸੂਹਾ, 9 ਜਨਵਰੀ
ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਸੂਹਾ ਵੱਲੋਂ ਚੀਨੀ ਡੋਰ ਦੇ ਵਿਕਰੇਤਾਵਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਵਪਾਰ ਮੰਡਲ ਦੀ ਬੈਠਕ ਵਿੱਚ ਸਮੂਹ ਟਰੇਡ ਯੂਨੀਅਨਾਂ ਦੇ ਅਹੁਦੇਦਾਰਾਂ ਤੇ ਵਪਾਰੀਆਂ ਨੇ ਹਿੱਸਾ ਲਿਆ। ਗੱਗੀ ਠੁਕਰਾਲ ਨੇ ਕਿਹਾ ਕਿ ਹਰ ਸਾਲ ਵਪਾਰ ਮੰਡਲ ਵੱਲੋਂ ਚੀਨੀ ਡੋਰ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ ਪਰ ਜ਼ਮੀਨੀ ਪੱਧਰ ’ਤੇ ਚੀਨੀ ਡੋਰ ’ਤੇ ਮੁਕੰਮਲ ਪਾਬੰਦੀ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ। ਉਨ੍ਹਾਂ ਕਿਹਾ ਕਿ ਚੀਨੀ ਡੋਰ ਵੇਚਣ ਵਾਲਿਆਂ ਖਿਲਾਫ ਜੇਕਰ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ਤਾਂ ਵਪਾਰ ਮੰਡਲ ਉਸ ਦਾ ਸਾਥ ਨਹੀਂ ਦੇਵੇਗਾ। ਉਨ੍ਹਾਂ ਚੀਨੀ ਡੋਰ ਦੀ ਵਿਕਰੀ ’ਤੇ ਮੁਕੰਮਲ ਰੋਕ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਅਮਰਪ੍ਰੀਤ ਸੋਨੂੰ ਖਾਲਸਾ, ਨਿਰਮਲ ਸਿੰਘ ਤਲਵਾੜ, ਹਰਬਿੰਦਰ ਸਿੰਘ ਕਲਸੀ, ਰਾਕੇਸ਼ ਮਹਾਜਨ, ਕੈਲਾਸ਼ ਡੋਗਰਾ, ਰਾਜੂ ਠੁਕਰਾਲ, ਬਿੱਲਾ ਅਰੋੜਾ, ਪਰਮਿੰਦਰ ਸਿੰਘ ਟਿੰਮਾ, ਪਰਮਜੀਤ ਸਿੰਘ, ਇਕਬਾਲ ਸਿੰਘ, ਲੱਖਾ ਸਿੰਘ, ਵਿਕਾਸ ਖੁੱਲਰ, ਜਗਮੋਹਣ ਪੁਰੀ ਤੇ ਸੁਖਵਿੰਦਰ ਰੰਮੀ ਆਦਿ ਵਪਾਰੀ ਮੋਜੂਦ ਸਨ।