ਲੱਕੀ ਸਾਧਾਪੁਰ ਸਾਥੀਆਂ ਸਣੇ ਬੀਕੇਯੂ ਉਗਰਾਹਾਂ ’ਚ ਸ਼ਾਮਲ
05:20 AM Dec 23, 2024 IST
ਲਾਲੜੂ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਡੇਰਾਬਸੀ ਦੀ ਮੀਟਿੰਗ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਦੀ ਅਗਵਾਈ ਹੇਠ, ਲਾਲੜੂ ਨੇੜਲੇ ਪਿੰਡ ਸਾਧਾਪੁਰ ਵਿੱਚ ਹੋਈ। ਇਸ ਦੌਰਾਨ ਇਲਾਕੇ ਦੇ ਉੱਘੇ ਕਿਸਾਨ ਆਗੂ ਲਖਵਿੰਦਰ ਸਿੰਘ ਲੱਕੀ ਸਾਧਾਪੁਰ ਆਪਣੇ ਸਾਥੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵਿੱਚ ਸ਼ਾਮਲ ਹੋ ਗਏ। ਜਥੇਬੰਦੀ ਵਿੱਚ ਸ਼ਾਮਲ ਹੋਣ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਜਥੇਬੰਦੀ ਦਾ ਸਿਰੋਪਾਓ ਪਾਇਆ ਗਿਆ। ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਗੁਰਭਜਨ ਸਿੰਘ ਧਰਮਗੜ੍ਹ, ਜਸਵੰਤ ਸਿੰਘ ਕੁਰਲੀ, ਕਰਨੈਲ ਸਿੰਘ ਜੌਲਾ, ਸ਼ੀਸ਼ ਰਾਮ ਨੰਬਰਦਾਰ, ਜਵਾਲਾ ਸਿੰਘ ਖੇੜੀ ਜੱਟਾਂ, ਗੁਰਸੇਵਕ ਸਿੰਘ, ਭੁਪਿੰਦਰ ਸਿੰਘ ਅਤੇ ਜੋਧ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement