ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੜਾਈ ਕਰਨ ਵਾਲੀਆਂ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ

06:29 AM Jan 06, 2025 IST

ਪੱਤਰ ਪ੍ਰੇਰਕ
ਤਰਨ ਤਾਰਨ, 5 ਜਨਵਰੀ
ਭਿੱਖੀਵਿੰਡ ਦੀ ਆਬਾਦੀ ਗੁਰੂ ਕਾ ਚੁਬਾਰਾ ਦੀਆਂ ਵਸਨੀਕ ਦੋ ਧਿਰਾਂ ਦੇ 15 ਜਣਿਆਂ ਵੱਲੋਂ ਆਪਸ ਵਿੱਚ ਲੜਾਈ-ਝਗੜਾ ਕਰਕੇ ਆਸ-ਪਾਸ ਦੇ ਲੋਕਾਂ ਦੀ ਸ਼ਾਂਤੀ ਭੰਗ ਕਰਨ ਦੇ ਦੋਸ਼ ਅਧੀਨ ਇਕ ਕੇਸ ਦਰਜ ਕੀਤਾ ਹੈ। ਥਾਣਾ ਭਿੱਖੀਵਿੰਡ ਦੇ ਏਐੱਸਆਈ ਪ੍ਰਤਾਪ ਸਿੰਘ ਨੇ ਅੱਜ ਇਥੇ ਦੱਸਿਆ ਕਿ ਇਕ ਧਿਰ ਦੀ ਅਗਵਾਈ ਆਬਾਦੀ ਦੇ ਵਾਸੀ ਗੁਰਭੇਜ ਸਿੰਘ, ਉਸ ਦੀ ਪਤਨੀ ਕੁਲਵਿੰਦਰ ਕੌਰ ਸਮੇਤ ਪੰਜ ਹੋਰਨਾਂ ਵੱਲੋਂ ਕੀਤੀ ਜਾ ਰਹੀ ਸੀ ਅਤੇ ਦੂਸਰੀ ਧਿਰ ਵਿੱਚ ਦਿਲਬਾਗ ਸਿੰਘ, ਉਸਦਾ ਲੜਕਾ ਜਤਿੰਦਰ ਸਿੰਘ ਅਤੇ ਨੂੰਹ ਰਛਪਾਲ ਕੌਰ ਆਪਣੇ ਚਾਰ ਹੋਰਨਾਂ ਸਹਿਯੋਗੀਆਂ ਨੂੰ ਨਾਲ ਲੈ ਕੇ ਬੀਤੀ ਰਾਤ ਝਗੜਾ ਕਰਦੇ ਰਹੇ ਸਨ। ਪੁਲੀਸ ਨੇ ਦੋਹਾਂ ਧਿਰਾਂ ਦੇ 15 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਫਰਾਰ ਚੱਲ ਰਹੇ ਹਨ।

Advertisement

Advertisement