ਲੋਕ ਸੰਘਰਸ਼ ਕਮੇਟੀ ਦੀ ਮੀਟਿੰਗ
07:55 AM May 13, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਖੰਨਾ, 12 ਮਈ
ਇਥੋਂ ਦੇ ਭੰਡਾਰੀ ਪਾਰਕ ਵਿੱਚ ਅੱਜ ਲੋਕ ਸੰਘਰਸ਼ ਕਮੇਟੀ ਦੇ ਮੈਬਰਾਂ ਦੀ ਇੱਕਤਰਤਾ ਮਲਕੀਤ ਸਿੰਘ ਦੀ ਅਗਵਾਈ ਹੇਠਾਂ ਹੋਈ ਜਿਸ ਵਿਚ ਸਭ ਤੋਂ ਪਹਿਲਾਂ ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿੱਚ ਠੇਕਾ ਆਧਾਰਿਤ ਬਿਜਲੀ ਕਾਮੇ ਗੁਰਪ੍ਰੀਤ ਸਿੰਘ ਮਾਣਕੀ ਦੀ 30 ਅਪਰੈਲ ਨੂੰ ਸੜਕ ਹਾਦਸੇ ਵਿਚ ਹੋਈ ਮੌਤ ਤੇ ਦੁੱਖ ਦਾ ਪ੍ਰਗਟ ਕਰਦਿਆਂ ਪਾਵਰਕਾਮ ਡਿਵੀਜ਼ਨ ਤੋਂ ਬਾਅਦ ਕਿਰਤ ਮੰਤਰੀ ਸੌਂਦ ਦੀ ਰਿਹਾਇਸ਼ ਅੱਗੇ ਚੱਲੇ ਤਿੰਨ ਰੋਜ਼ਾ ਘੋਲ ਦੌਰਾਨ ਲੋਕ ਸੰਘਰਸ਼ ਕਮੇਟੀ ਖੰਨਾ ਵੱਲੋਂ ਪਾਏ ਯੋਗਦਾਨ ਨੂੰ ਮਿਸਾਲੀ ਦੱਸਿਆ। ਮੀਟਿੰਗ ਵਿਚ ਆਗੂਆਂ ਨੇ ਲੋਕ ਸੰਘਰਸ਼ ਕਮੇਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਦੀਆਂ ਹੱਕੀਂ ਮੰਗਾਂ ਮਸਲਿਆਂ ਤੇ ਸੰਘਰਸ਼ ਨੂੰ ਤੇਜ਼ ਕਰਨ ਦਾ ਪ੍ਰਣ ਦੁਹਰਾਇਆ।
Advertisement
Advertisement