ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ ‘ਆਪ’: ਚੰਦੂਆ
05:44 AM May 06, 2025 IST
ਰਾਜਪੁਰਾ: ਇੱਥੇ ਕੈਲੀਬਰ ਮਾਰਕੀਟ ਰਾਜਪੁਰਾ ਸਥਿਤ ਆਪਣੇ ਨਿੱਜੀ ਦਫ਼ਤਰ ’ਚ ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਜਸਵੀਰ ਸਿੰਘ ਚੰਦੂਆ ਨੇ ਕਿਹਾ ਕਿ ਤਹਿਸੀਲ ਦਫ਼ਤਰਾਂ ਵਿਚ ਹੁੰਦੀ ਜਨਤਾ ਦੀ ਖੱਜਲ ਖ਼ੁਆਰੀ ਰੋਕਣ ਲਈ ਸੂਬਾ ਸਰਕਾਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਝਗੜਾ ਰਹਿਤ ਇੰਤਕਾਲਾਂ ਅਤੇ ਫ਼ਰਦ ਬਦਰ, ਸਟੇਅ ਲੋਨ ਰਿਪੋਰਟ ਦਰਜ ਕਰਨ ਦੀ ਸੀਮਾ ਸਮਾਂ ਨਿਰਧਾਰਿਤ ਕੀਤੀ ਹੈ ਜਿਸ ਨਾਲ ਆਮ ਜਨਤਾ ਨੂੰ ਭਾਰੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਝਗੜਾ ਰਹਿਤ ਇੰਤਕਾਲ ਦਾ ਸਮਾਂ ਹਲਕਾ ਪਟਵਾਰੀ ਕੋਲ 15 ਦਿਨ, ਫ਼ੀਲਡ ਕਾਨੂੰਨਗੋ ਦਾ ਸਮਾਂ 5 ਦਿਨ, ਸਰਕਲ ਰੈਵੇਨਿਊ ਅਫ਼ਸਰ ਦਾ ਸਮਾਂ 10 ਦਿਨ ਕੁੱਲ 30 ਦਿਨ ਦਾ ਸਮਾਂ ਨਿਰਧਾਰਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਹੁਕਮ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਫ਼ਸਰਾਂ ਨੂੰ ਜਾਰੀ ਕੀਤੇ ਗਏ ਹਨ। ਚੰਦੂਆ ਨੇ ਕਿਹਾ ਕਿ ‘ਆਪ’ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ। ਇਸ ਮੌਕੇ ਸੁਖਦੇਵ ਸਿੰਘ ਘੱਗਰ ਸਰਾਂਏ, ਕਰਨੈਲ ਪੁਰੀ ਅਤੇ ਕੌਂਸਲਰ ਸੁਖਚੈਨ ਸਿੰਘ ਸਰਵਾਰਾ ਵੀ ਮੌਜੂਦ ਸਨ।-ਨਿੱਜੀ ਪੱਤਰ ਪ੍ਰੇਰਕ
Advertisement
Advertisement