ਲੇਹਲਾਂ ਸਕੂਲ ਦੇ ਜੇਤੂ ਬੱਚਿਆਂ ਨੂੰ ਵੰਡੇ ਇਨਾਮ
05:24 AM Dec 24, 2024 IST
ਬਨੂੜ: ਹੈਰੀਟੇਜ ਪਬਲਿਕ ਸਕੂਲ ਲੇਹਲਾਂ ਵੱਲੋਂ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਇਸ ਮੌਕੇ ਪ੍ਰੀ ਨਰਸਰੀ ਤੋਂ ਲੈ ਕੇ ਬਾਰਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ। ਸਮਾਰੋਹ ਦੀ ਪ੍ਰਧਾਨਗੀ ਸਕੂਲ ਦੀ ਡਾਇਰੈਕਟਰ ਡਾ. ਅਮਰਜੀਤ ਕੌਰ ਬਾਸੀ ਨੇ ਕੀਤੀ। ਸਕੂਲ ਪ੍ਰਿੰਸੀਪਲ ਸੀਮਾ ਸਕਸੈਨਾ ਨੇ ਦੱਸਿਆ ਕਿ ਬੱਚਿਆਂ ਦੇ ਵੱਖ-ਵੱਖ ਉਮਰ ਵਰਗ ਅਨੁਸਾਰ ਲੈਮਨ ਰੇਸ, ਤਿੰਨ ਟੰਗੀ ਰੇਸ, ਜੰਪ ਰੇਸ, ਮੌਂਕੀ ਰੇਸ ਕਰਵਾਈ ਗਈ। ਸੀਨੀਅਰ ਵਿਦਿਆਰਥੀਆਂ ਦੇ 100 ਮੀਟਰ, 200 ਮੀਟਰ, ਰਿਲੇਅ ਦੌੜ, ਹਰਡਲਜ਼ ਦੌੜ, ਖੋ-ਖੋ, ਵਾਲੀਬਾਲ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਡਾਇਰੈਕਟਰ ਅਮਰਜੀਤ ਕੌਰ ਬਾਸੀ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਅਤੇ ਮੈਡਲ ਵੰਡੇ। -ਪੱਤਰ ਪ੍ਰੇਰਕ
Advertisement
Advertisement