ਲੂਈ ਬਰੇਲ ਦਾ ਜਨਮ ਦਿਨ ਸਮਾਗਮ ਅੱਜ
07:00 AM Jan 04, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਦਸੰਬਰ
ਲੁਧਿਆਣਾ, 3 ਦਸੰਬਰ
Advertisement
ਏਕ ਜੋਤ ਵਿਕਲਾਂਗ ਬੱਚਿਆਂ ਦੇ ਸਕੂਲ ਅਤੇ ਬਲਾਈਂਡ ਪਰਸਨ ਐਸੋਸੀਏਸ਼ਨ ਪੰਜਾਬ ਵੱਲੋਂ ਬਰੇਲ ਲਿਪੀ ਦਾ ਬਾਨੀ ਲੂਈ ਬਰੇਲ ਦਾ 215ਵਾਂ ਜਨਮ ਦਿਨ 4 ਜਨਵਰੀ ਦਿਨ ਸ਼ਨੀਵਾਰ ਨੂੰ ਗੁਰੂ ਨਾਨਕ ਦੇਵ ਭਵਨ (ਸੋਹਣ ਲਾਲ ਪਾਹਵਾ ਆਡੀਟੋਰੀਅਮ) ਲੁਧਿਆਣਾ ਵਿੱਚ ਮਨਾਇਆ ਜਾ ਰਿਹਾ ਹੈ। ਏਕ ਜੋਤ ਵਿਕਲਾਂਗ ਸਕੂਲ ਦੇ ਪ੍ਰਧਾਨ ਸਤਵੰਤ ਕੌਰ ਅਤੇ ਬਲਾਈਂਡ ਪਰਸਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਕੌਰ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਡਾ. ਸ਼ੇਨਾ ਅਗਰਵਾਲ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਹੋਣਗੇ ਜਦਕਿ ਸ਼ਮ੍ਹਾ ਰੋਸ਼ਨ ਜਤਿੰਦਰ ਜੋਰਵਾਲ ਡਿਪਟੀ ਕਮਿਸ਼ਨਰ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੀਆਂ ਨੇਤਰਹੀਣ ਸਖ਼ਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
Advertisement
Advertisement