ਲੁੱਟ-ਖੋਹ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮ ਗ੍ਰਿਫ਼ਤਾਰ
07:40 AM Jan 07, 2025 IST
ਪੱਤਰ ਪ੍ਰੇਰਕ
ਡੱਬਵਾਲੀ, 6 ਜਨਵਰੀ
ਇਥੇ ਪੁਲੀਸ ਨੇ ਦੋਧੀ ਨਾਲ ਵਾਪਰੀ ਲੁੱਟ ਦੀ ਵਾਰਦਾਤ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ’ਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦਲਬੀਰ ਕੁਮਾਰ ਉਰਫ ਬੌਨਾ ਅਤੇ ਵਿਸ਼ਭ ਗੋਇਲ ਵਾਸੀ ਬਾਬਾ ਦੀਪ ਸਿੰਘ ਨਗਰ ਵਾਰਡ-8 ਮਲੋਟ ਵਜੋਂ ਹੋਈ ਹੈ। ਡੱਬਵਾਲੀ ਪੁਲੀਸ ਦੇ ਐੱਸਪੀ ਸਿਧਾਂਤ ਜੈਨ ਨੇ ਦੱਸਿਆ ਕਿ ਬੀਤੀ 30 ਦਸੰਬਰ ਨੂੰ ਦੇਰ ਸ਼ਾਮ ਵਾਰਡ-18 ਵਾਸੀ ਦੁੱਧ ਡੇਅਰੀ ਦਾ ਕੰਮ ਕਰਦੇ ਦੋਧੀ ਜਗਤਾਰ ਸਿੰਘ ਤੋਂ ਅਲੀਕਾਂ ਰੋਡ ’ਤੇ ਮੋਟਰਸਾਈਕਲ ’ਤੇ ਆਏ ਦੋ ਵਿਅਕਤੀਆਂ ਨੇ ਉਸਦੀ ਜੇਬ ਵਿੱਚੋਂ ਇੱਕ ਮੋਬਾਈਲ ਫੋਨ ਅਤੇ 11 ਹਜ਼ਾਰ ਰੁਪਏ ਲੁੱਟੇ ਸਨ। ਐੱਸਪੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ। ਪਹਿਲਾਂ ਵੀ ਇਹ ਪੰਜਾਬ ਤੇ ਹਰਿਆਣਾ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਮੁਲਜ਼ਮਾਂ ਖ਼ਿਲਾਫ਼ ਲਗਭਗ ਛੇ ਕੇਸ ਦਰਜ ਹਨ।
Advertisement
Advertisement