ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਧਿਆਣਾ ਵਿੱਚ ਬਣੇਗਾ ‘ਆਪ’ ਦਾ ਮੇਅਰ

06:30 AM Jan 11, 2025 IST
‘ਆਪ’ ਵਿੱਚ ਸ਼ਾਮਲ ਹੋਈ ਵਾਰਡ ਨੰਬਰ-21 ਦੀ ਭਾਜਪਾ ਕੌਂਸਲਰ ਅਨੀਤਾ ਤੇ ਹੋਰ। -ਫੋਟੋ: ਹਿਮਾਂਸ਼ੂ ਮਹਾਜਨ
‘ਆਪ’ ਕੋਲ ਕੌਂਸਲਰਾਂ ਦੀ ਗਿਣਤੀ 47 ਹੋਈ; ਵਿਧਾਇਕਾਂ ਸਣੇ ਅੰਕੜਾ 54 ’ਤੇ ਪੁੱਜਿਆਗਗਨਦੀਪ ਅਰੋੜਾ
Advertisement

ਲੁਧਿਆਣਾ, 10 ਜਵਰੀ

ਲੁਧਿਆਣਾ ਵਿੱਚ ਮੇਅਰ ਬਣਾਉਣ ਦਾ ‘ਆਪ’ ਦਾ ਸੁਫ਼ਨਾਂ ਹੁਣ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਵੀਰਵਾਰ ਦੇਰ ਰਾਤ ‘ਆਪ’ ਨੇ ਕਾਂਗਰਸ ਦੇ ਦੋ ਕੌਂਸਲਰ, ਭਾਜਪਾ ਦੀ ਮਹਿਲਾ ਕੌਂਸਲਰ ਤੇ ਆਜ਼ਾਦ ਉਮੀਦਵਾਰ ਵੱਜੋਂ ਚੋਣ ਜਿੱਤਣ ਵਾਲੇ ਕੌਂਸਲਰ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ। ਇਸ ਤਰ੍ਹਾਂ ਹੁਣ ‘ਆਪ’ ਕੋਲ 47 ਕੌਂਸਲਰ ਹਨ ਅਤੇ ਸ਼ਹਿਰ ਦੇ 6 ਵਿਧਾਇਕਾਂ ਨਾਲ ਇਹ ਗਿਣਤੀ 54 ’ਤੇ ਪੁੱਜ ਗਈ ਹੈ। ਚਰਚਾ ਹੈ ਕਿ ‘ਆਪ’ 14 ਜਨਵਰੀ ਨੂੰ ਸੰਗਰਾਦ ਵਾਲੇ ਦਿਨ ਲੁਧਿਆਣਾ ਸ਼ਹਿਰ ਨੂੰ ਨਵਾਂ ਮੇਅਰ ਦੇ ਸਕਦੀ ਹੈ।

Advertisement

ਜ਼ਿਕਰਯੋਗ ਹੈ ਕਿ 1991 ਤੋਂ ਬਾਅਦ ਨਗਰ ਨਿਗਮ ਚੋਣਾਂ ਵਿੱਚ ਕਿਸੇ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਇ ਵਾਰ ਵੀ ‘ਆਪ’ ਦੇ ਖਾਤੇ ਵਿੱਚ ਲੋੜੀਂਦਆਂ 48 ਸੀਟਾਂ ਦੀ ਥਾਂ 41 ਸੀਟਾਂ ਆਈਆਂ। ਚੋਣਾਂ ਜਿੱਤਣ ਮਗਰੋਂ ਪਹਿਲਾਂ ਇੱਕ ਆਜ਼ਾਦ ਕੌਂਸਲਰ ਨੇ ‘ਆਪ’ ਦਾ ਪੱਲਾ ਫੜਿਆ ਤੇ ਮਰਗੋਂ ਕਾਂਗਰਸੀ ਕੌਂਸਲਰ ਜਗਦੀਸ਼ ਦੀਸ਼ਾ ਨੇ ਪਾਰਟੀ ਜੁਆਇਨ ਕੀਤੀ। ਬੀਤੀ ਰਾਤ ‘ਆਪ’ ਦੇ ਕੌਂਸਲਰਾਂ ਦੀ ਗਿਣਤੀ ਵਿੱਚ ਵਾਧਾ ਕਰਦਿਆਂ ਬੈਂਸ ਭਰਾਵਾਂ ਦੇ ਕਰੀਬੀ 2 ਕੌਂਸਲਰਾਂ ਨੇ ‘ਆਪ’ ਦਾ ਝਾੜੂ ਫੜ ਲਿਆ। ਇਸ ਤੋਂ ਬਾਅਦ ਵਾਰਡ 42 ਤੋਂ ਜਗਮੀਤ ਸਿੰਘ ਨੋਨੀ ਤੇ ਵਾਰਡ 45 ਤੋਂ ਪਰਮਿੰਦਰ ਸਿੰਘ ਸੋਮਾ ਦੀ ਪਤਨੀ ਪਰਮਜੀਤ ਕੌਰ ਸੋਮਾ ਨੂੰ ‘ਆਪ’ ਵਿੱਚ ਸ਼ਾਮਲ ਕੀਤਾ ਗਿਆ। ਇਸ ਦੇ ਨਾਲ ਹੀ ਵਾਰਡ ਨੰਬਰ 21 ਤੋਂ ਭਾਜਪਾ ਕੌਂਸਲਰ ਅਨੀਤਾ ਨਨਚਾਹਲ ਨੂੰ ਵੀ ਪਾਰਟੀ ’ਚ ਸ਼ਾਮਲ ਕਰ ਲਿਆ ਗਿਆ। ਅਨੀਤਾ ਨਨਚਾਹਲ ਟਿਕਟ ਨਾ ਮਿਲਣ ਕਾਰਨ ਹੀ ਪਹਿਲਾਂ ‘ਆਪ’ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਈ ਸੀ। ਇਸ ਤੋਂ ਇਲਾਵਾ ਆਜ਼ਾਦ ਚੋਣ ਲੜਨ ਵਾਲੇ ਬੈਂਸਾਂ ਦੇ ਖਾਸਮ ਖਾਸ ਰਣਧੀਰ ਸਿੰਘ ਸੀਬੀਆ ਦੀ ਪਤਨੀ ਰਤਨਜੀਤ ਕੌਰ ਸੀਬੀਆ ਨੇ ਵੀ ‘ਆਪ’ ਦਾ ਪੱਲਾ ਫੜ ਲਿਆ ਹੈ

ਹੁਣ ‘ਆਪ’ ਦੇ ਮੇਅਰ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਚਾਰ ਕੌਂਸਲਰਾਂ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪਾਰਟੀ ਵਿੱਚ ਸ਼ਾਮਲ ਕੀਤਾ। ਦੋ ਕੌਂਸਲਰ ਹਲਕਾ ਆਤਮਾ ਨਗਰ ਤੋਂ ਹਨ, ਇੱਕ ਹਲਕਾ ਸਾਹਨੇਵਾਲ ਤੇ ਇੱਕ ਹਲਕਾ ਉੱਤਰੀ ਤੋਂ ਹੈ। ਦੇਰ ਰਾਤ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਤੇ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੇ ਦੱਸਿਆ ਕਿ ਇਨ੍ਹਾਂ ਕੌਂਸਲਰਾਂ ਦੀ ਸ਼ਮੂਲੀਅਤ ਲੁਧਿਆਣਾ ਵਿੱਚ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਹੁਣ ਬਹੁਮਤ ਹੈ। ਇਸ ਲਈ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਏਗੀ।

 

Advertisement