ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਧਿਆਣਾ ’ਚ ਪਹਿਲੀ ਜਨਵਰੀ ਦਾ ਦਿਨ ਰਿਹਾ ਸਭ ਤੋਂ ਠੰਢਾ

06:55 AM Jan 02, 2025 IST
ਲੁਧਿਆਣਾ ਵਿੱਚ ਬੁੱਧਵਾਰ ਨੂੰ ਠੰਢ ਦੌਰਾਨ ਸਕੂਟਰ ’ਤੇ ਆਪਣੇ ਬੱਚੇ ਨਾਲ ਜਾਂਦੀ ਹੋਈ ਔਰਤ। -ਫੋਟੋ: ਅਸ਼ਵਨੀ ਧੀਮਾਨ
ਸਤਵਿੰਦਰ ਬਸਰਾਲੁਧਿਆਣਾ, 1 ਜਨਵਰੀ
Advertisement

ਲੁਧਿਆਣਾ ਵਿੱਚ ਇੱਕ ਹਫ਼ਤੇ ਤੋਂ ਠੰਢ ਨੇ ਪੂਰਾ ਜ਼ੋਰ ਫੜਿਆ ਹੋਇਆ ਹੈ ਤੇ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਸਭ ਤੋਂ ਵੱਧ ਠੰਢ ਪਈ। ਅੱਜ ਸਾਰਾ ਦਿਨ ਸੀਤ ਲਹਿਰ ਚੱਲਦੀ ਰਹੀ ਇਸ ਦੌਰਾਨ ਭਾਵੇਂ ਕਈ ਵਾਰ ਸੂਰਜ ਦੀ ਹਲਕੀ ਚਮਕ ਵੀ ਦਿਖਾਈ ਦਿੱਤੀ ਪਰ ਇਸ ਦੇ ਬਾਵਜੂਦ ਠੰਢ ਵਿੱਚ ਕੋਈ ਕਮੀ ਨਹੀਂ ਆਈ। ਪੀਏਯੂ ਮੌਸਮ ਵਿਭਾਗ ਅਨਸਾਰ ਆਉਂਦੇ ਇੱਕ ਹਫਤੇ ਤੱਕ ਮੌਸਮ ਇਸੇ ਤਰ੍ਹਾਂ ਦਾ ਰਹਿਣ ਦੀ ਸੰਭਾਵਨਾ ਹੈ।

ਪਿਛਲੇ ਕਰੀਬ ਇੱਕ ਹਫ਼ਤੇ ਤੋਂ ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਬੱਦਲਵਾਈ ਤੇ ਧੁੰਦ ਵਾਲਾ ਮੌਸਮ ਬਣਿਆ ਹੋਇਆ ਹੈ। ਸੂਰਜ ਚੰਗੀ ਤਰ੍ਹਾਂ ਨਾ ਨਿਕਲਣ ਕਰਕੇ ਪਾਰਾ ਦਿਨੋਂ ਦਿਨ ਹੇਠਾਂ ਡਿਗਦਾ ਜਾ ਰਿਹਾ ਹੈ। ਸ਼ਨਿੱਚਰਵਾਰ ਸਾਲ ਦੇ ਆਖਰੀ ਦਿਨ ਵੱਧ ਤੋਂ ਵੱਧ ਤਾਪਮਾਨ 14.4 ਅਤੇ ਘੱਟ ਤੋਂ ਘੱਟ 8.4 ਦਰਜ ਕੀਤਾ ਗਿਆ ਸੀ ਪਰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਵੱਧ ਤੋਂ ਵੱਧ ਤਾਪਮਾਨ 2 ਡਿਗਰੀ ਸੈਲਸੀਅਸ ਘੱਟ ਕੇ 12.4 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

Advertisement

ਪੀਏਯੂ ਦੇ ਮੌਸਮ ਵਿਭਾਗ ਦੀ ਸੀਨੀਅਰ ਵਿਗਿਆਨੀ ਡਾ. ਕੇਕੇ ਗਿੱਲ ਨੇ ਦੱਸਿਆ ਕਿ ਪਿਛਲੇ ਸਾਲ ਵੀ ਜਨਵਰੀ ਦੇ ਪਹਿਲੇ 20 ਕੁ ਦਿਨ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਿਹਾ ਸੀ। ਹੁਣ ਵੀ ਭਾਵੇਂ ਅਜਿਹਾ ਮੌਸਮ ਬਣੇ ਨੂੰ ਕਈ ਦਿਨ ਹੋ ਗਏ ਹਨ ਪਰ ਆਉਂਦਾ ਇੱਕ ਹਫਤਾ ਹੋਰ ਅਜਿਹਾ ਮੌਸਮ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਦੂਜੇ ਪਾਸੇ ਸਾਲ ਦਾ ਅੱਜ ਪਹਿਲਾ ਦਿਨ ਇੰਨਾਂ ਸਰਦੀਆਂ ਦਾ ਸਭ ਤੋਂ ਠੰਢਾ ਦਿਨ ਹੋਣ ਕਰਕੇ ਬਾਜ਼ਾਰਾਂ ਵਿੱਚ ਵੀ ਨਵੇਂ ਸਾਲ ਵਾਲੀ ਚਹਿਲ-ਪਹਿਲ ਦੇਖਣ ਨੂੰ ਨਹੀਂ ਮਿਲੀ। ਸ਼ਹਿਰ ਦੇ ਬਹੁਤੇ ਲੋਕਾਂ ਨੇ ਆਪੋ ਆਪਣੇ ਘਰਾਂ ਵਿੱਚ ਰਹਿ ਕੇ ਹੀ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਈਆਂ। ਉੱਧਰ ਠੰਢ ਦਿਨੋਂ ਦਿਨ ਹੋਰ ਵਧਦੀ ਜਾਣ ਕਰਕੇ ਕਈ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਵੀ ਛੁੱਟੀਆਂ 7 ਜਨਵਰੀ ਤੱਕ ਵਧਾ ਦਿੱਤੀਆਂ ਹਨ। ਪਹਿਲਾਂ ਕਈ ਪ੍ਰਾਈਵੇਟ ਸਕੂਲਾਂ ਨੇ ਪਹਿਲੀ ਜਨਵਰੀ ਤੱਕ ਛੁੱਟੀਆਂ ਕੀਤੀਆਂ ਸਨ ਜਦਕਿ ਸਕੂਲ 2 ਜਨਵਰੀ ਤੋਂ ਸ਼ੁਰੂ ਹੋਣੇ ਸਨ।

Advertisement