ਲਾਵਾਰਿਸ ਲਾਸ਼ ਮਿਲੀ
04:11 AM Jan 14, 2025 IST
ਟ੍ਰਿਬਿਊਨ ਨਿਊਜ਼ ਸਰਵਿਸਲੁਧਿਆਣਾ, 13 ਜਨਵਰੀ
Advertisement
ਸਨਅਤੀ ਸ਼ਹਿਰ ਵਿੱਚ ਸਵੇਰੇ ਲੋਹੜੀ ਵਾਲੇ ਦਿਨ ਚਾਂਦ ਸਿਨੇਮਾ ਰੋਡ ’ਤੇ ਗਾਂਧੀ ਨਗਰ ਥੋਕ ਕੱਪੜਾ ਮੰਡੀ ਨੇੜਿਓਂ ਇੱਕ ਵਿਅਕਤੀ ਦੀ ਲਾਸ਼ ਮਿਲੀ ਜਿਸਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਲੋਕਾਂ ਨੇ ਸਵੇਰੇ ਲਾਸ਼ ਮਿਲਣ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਿਸ ਮਗਰੋਂ ਪੀਸੀਆਰ ਦੀ ਟੀਮ ਮੌਕੇ ’ਤੇ ਪਹੁੰਚੀ। ਪੀਸੀਆਰ ਮੁਲਾਜ਼ਮਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਉਸ ਕੋਲੋਂ ਕੋਈ ਦਸਤਾਵੇਜ਼ ਨਹੀਂ ਮਿਲਿਆ ਹੈ। ਇਸ ਲਈ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ, ਫਿਲਹਾਲ ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
Advertisement
Advertisement